ਨਵੀਂ ਦਿੱਲੀ — ਸਾਊੂਦੀ ਅਰਬ ਦੀ ਪ੍ਰਧਾਨਗੀ 'ਚ ਵੀਰਵਾਰ ਨੂੰ ਜੀ-20 ਦੇਸ਼ਾਂ ਦੀ ਵਰਚੁਅਲ ਬੈਠਕ ਹੋਈ। ਬੈਠਕ 'ਚ ਕਈ ਅਹਿਮ ਫੈਸਲੇ ਲਏ ਗਏ ਹਨ। ਦੁਨੀਆ ਦੇ 19 ਦੇਸ਼ਾਂ ਤੇ ਯੁਰੋਪੀ ਸੰਘ ਦੇ ਲੀਡਰਸ ਦੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ। ਪੀ.ਐੱਮ. ਮੋਦੀ ਨੇ ਵੀ ਇਸ ਬੈਠਕ 'ਚ ਹਿੱਸਾ ਲਿਆ। ਕੋਰੋਨਾ ਵਾਇਰਸ ਤੋਂ ਨਜਿੱਠਣ ਤੇ ਇਸ ਦੇ ਕਾਰਨ ਦੁਨੀਆ ਦੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ 'ਚ ਮਦਦ ਲਈ 5 ਟ੍ਰਿਲੀਅਨ ਡਾਲਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜੀ-20 ਦੇਸ਼ਾਂ ਦੇ ਨੇਤਾਵਾਂ ਨਾਲ ਮਨੁੱਖੀ ਜੀਵਨ 'ਤੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਮਾਜ ਦੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ। ਇਹ ਫੋਰਮ ਵਿੱਤੀ ਅਤੇ ਆਰਥਿਕ ਮੁੱਦਿਆਂ ਨੂੰ ਸੰਬੋਧਿਤ ਕਰਨ ਦਾ ਇਕ ਮੰਚ ਬਣ ਗਿਆ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਐੱਨ.ਐੱਸ.ਏ. ਅਜਿਤ ਡੋਭਾਲ ਵੀ ਮੌਜੂਦ ਰਹੇ।
ਜੀ-20 'ਚ ਪੀ.ਐੱਮ. ਮੋਦੀ ਨੇ ਮਹਾਮਾਰੀ ਦੀ ਖਤਰਨਾਕ ਸਾਮਾਜਿਕ ਅਤੇ ਆਰਥਿਕ ਲਾਗਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਮਾਮਲਿਆਂ 'ਚ 90 ਫੀਸਦੀ ਅਤੇ 88 ਫੀਸਦੀ ਮੌਤਾਂ ਜੀ-20 ਦੇਸ਼ਾਂ 'ਚ ਹੋਈਆਂ। ਜੋ ਕਿ ਵਿਸ਼ਵ ਜੀ.ਡੀ.ਪੀ. ਦੀ 80 ਫੀਸਦੀ ਅਤੇ ਵਿਸ਼ਵ ਜਨਸੰਖਿਆ ਦਾ 60 ਫੀਸਦੀ ਹਿੱਸਾ ਹੈ। ਕੋਰੋਨਾ ਖਿਲਾਫ ਲੜਾਈ 'ਚ ਸਿਰਫ ਖੇਤਰੀ ਪੱਧਰ 'ਤੇ ਹੀ ਨਹੀਂ ਸਗੋਂ ਗਲੋਬਲ ਪੱਧਰ 'ਤੇ ਵੀ ਭਾਰਤ ਦੀ ਭੂਮਿਕਾ ਨੂੰ ਜੀ-20 ਵਰਚੁਅਲ ਸਮਿਟ 'ਚ ਹੋਰ ਨੇਤਾਵਾਂ ਨੇ ਸ਼ਲਾਘਾ ਕੀਤੀ। ਉਥੇ ਹੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.), ਸੰਯੁਕਤ ਰਾਸ਼ਟਰ (ਯੂ.ਐੱਨ.) ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਪ੍ਰਮੁੱਖਾਂ ਨੇ ਵੀ ਸਮਿਟ ਦੀ ਸ਼ੁਰੂਆਤ 'ਚ ਆਪਣੀ ਗੱਲ ਰੱਖੀ। ਪਹਿਲਾਂ ਹੀ ਇਹ ਫੈਸਲਾ ਹੋ ਚੁੱਕਾ ਸੀ ਕਿ ਜੀ-20 ਕੋਰੋਨਾ 'ਤੇ ਇਕ ਐਕਸ਼ਨ ਪੇਪਰ ਨਾਲ ਆਵੇਗਾ।
ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਣ ’ਚ ਕੰਮ ਆ ਸਕਦੇ ਹਨ 5 ਫੂਡਸ
NEXT STORY