ਨਵੀਂ ਦਿੱਲੀ - ਸੰਸਦ ਦਾ ਸਰਦ ਰੁੱਤ ਸੈਸ਼ਨ ਖਤਮ ਹੋਣ ਤੋਂ ਬਾਅਦ ਗਾਂਧੀ ਪਰਿਵਾਰ ਹੁਣ ਇਕੱਠੇ ਸਮਾਂ ਬਿਤਾ ਰਿਹਾ ਹੈ। ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੱਕ ਕਵਾਲਿਟੀ ਰੈਸਟੋਰੈਂਟ ਵਿੱਚ ਆਪਣੇ ਪਰਿਵਾਰ ਨਾਲ ਭੋਜਨ ਦਾ ਆਨੰਦ ਲਿਆ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੁਪਹਿਰ ਦੇ ਖਾਣੇ ਨਾਲ ਜੁੜੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਲੰਚ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤਸਵੀਰ 'ਚ ਪ੍ਰਿਅੰਕਾ ਅਤੇ ਰਾਬਰਟ ਵਾਡਰਾ ਦੀ ਬੇਟੀ ਮਿਰਿਆ ਵਾਡਰਾ ਵੀ ਨਜ਼ਰ ਆ ਰਹੀ ਹੈ।
'ਕਸ਼ਮੀਰ ਆਨ ਵ੍ਹੀਲਜ਼': ਨਵੇਂ ਸਾਲ 'ਤੇ ਦੋ ਨਵੀਆਂ ਟਰੇਨਾਂ ਹੋਣਗੀਆਂ ਸ਼ੁਰੂ, ਕੋਚ 'ਚ ਮਿਲੇਗਾ ਹੀਟਰ
NEXT STORY