ਨੈਸ਼ਨਲ ਡੈਸਕ- ਗੈਂਗਸਟਰ ਕਾਲਾ ਖੈਰਮਪੁਰੀਆ ਨੂੰ ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਹੈ। ਕਾਲਾ ਖੈਰਮਪੁਰੀਆ ਅਮਰੀਕਾ ਵਿਚ ਮੌਜੂਦ ਗੈਂਗਸਟਰ ਹਿਮਾਂਸ਼ੂ ਭਾਊ ਦਾ ਕਰੀਬੀ ਹੈ। ਇਸ ਦੇ ਨਿਰਦੇਸ਼ਾਂ 'ਤੇ ਹਾਲ ਹੀ 'ਚ ਦਰਜਨ ਦੇ ਕਰੀਬ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਬੀਤੇ ਕੱਲ੍ਹ ਸੋਨੀਪਤ 'ਚ ਮਾਰੇ ਗਏ ਗੈਂਗਸਟਰ ਵੀ ਖੈਰਮਪੁਰੀਆ ਲਈ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਸੋਨੀਪਤ ’ਚ ਭਾਊ ਗੈਂਗ ਦੇ 3 ਬਦਮਾਸ਼ ਮੁਕਾਬਲੇ ’ਚ ਢੇਰ, 2-2 ਲੱਖ ਰੁਪਏ ਸੀ ਇਨਾਮ
ਹਾਲ ਹੀ ਵਿਚ ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਥਾਈਲੈਂਡ ਦੀਆਂ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਕਾਲਾ ਖੈਰਮਪੁਰੀਆ ਨੂੰ ਥਾਈਲੈਂਡ ਵਿਚ ਹਿਰਾਸਤ ਵਿਚ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬੀਤੀ ਰਾਤ ਭਾਰਤ ਲਿਆਂਦਾ ਗਿਆ। ਕਾਲਾ ਖੈਰਮਪੁਰੀਆ ਖਿਲਾਫ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ 20 ਤੋਂ ਵੱਧ ਮਾਮਲੇ ਦਰਜ ਹਨ। ਬਦਨਾਮ ਗੈਂਗਸਟਰ ਕਾਲਾ ਖੈਰਮਪੁਰੀਆ ਨੂੰ ਹਰਿਆਣਾ ਦੀ STF ਟੀਮ ਨੇ ਰਾਤ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਹਰਿਆਣਾ ਸਰਕਾਰ
ਦੱਸ ਦਈਏ ਕਿ ਗੈਂਗਸਟਰ ਕਾਲਾ ਖੈਰਮਪੁਰੀਆ ਦੇ ਖਿਲਾਫ 20 ਤੋਂ ਵੱਧ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਦਰਜ ਹਨ। STFਕਈ ਮਾਮਲਿਆਂ ਵਿਚ ਉਸ ਦੀ ਭਾਲ ਕਰ ਰਹੀ ਸੀ। ਗੈਂਗਸਟਰ ਕਾਲਾ ਖੈਰਮਪੁਰੀਆ ਦੇ ਗੈਂਗ ਦੇ ਮੈਂਬਰਾਂ ਨੇ ਰਾਜਸਥਾਨ ਦੇ ਗੰਗਾਨਗਰ ਦੇ ਕਾਰੋਬਾਰੀ ਅਰੁਣ ਜੈਨ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗਿਰੋਹ ਨੇ ਜੈਨ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਗੈਂਗਸਟਰ ਕਾਲਾ ਖੈਰਮਪੁਰੀਆ 'ਤੇ ਆਪਣੇ ਮਾਮੇ ਭੈਲ ਸਿੰਘ 'ਤੇ ਗੋਲੀ ਚਲਾਉਣ ਦਾ ਵੀ ਦੋਸ਼ ਹੈ।
ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਹਰਿਆਣਾ ਸਰਕਾਰ
NEXT STORY