ਅਹਿਮਦਾਬਾਦ : ਗੁਜਰਾਤ ਦੇ ਇਕ ਵਿਦੇਸ਼ੀ ਡਾਕਖਾਨੇ ਦੇ ਸੈਕਸ਼ਨ ਤੋਂ ਖਿਡੌਣਿਆਂ ਅਤੇ ਔਰਤਾਂ ਦੀਆਂ ਜੁੱਤੀਆਂ ਵਿਚ ਲੁਕਾ ਕੇ ਰੱਖੇ ਗਏ ਹਾਈ ਗ੍ਰੇਡ ਗਾਂਜੇ ਵਾਲੇ ਪਾਰਸਲ ਦੇ ਪੈਕੇਟ ਬਰਾਮਦ ਕੀਤੇ ਗਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਮਾਰਿਜੁਆਨਾ ਨੂੰ ਡਾਰਕ ਵੈੱਬ ਤੋਂ ਖਰੀਦਿਆ ਗਿਆ ਸੀ ਅਤੇ ਸੰਭਾਵਿਤ ਤੌਰ 'ਤੇ ਕਿਸੇ ਵਿਦੇਸ਼ੀ ਦੇਸ਼ ਨਾਲ ਜੁੜਿਆ ਹੋ ਸਕਦਾ ਹੈ।
ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ 37 ਪੈਕੇਟਾਂ 'ਚ ਪੈਕ ਕੀਤਾ ਗਿਆ 5.670 ਕਿਲੋਗ੍ਰਾਮ ਹਾਈ ਗ੍ਰੇਡ ਗਾਂਜਾ ਬਰਾਮਦ ਕੀਤਾ ਗਿਆ, ਜਿਸ ਦੀ ਅੰਦਾਜ਼ਨ ਕੀਮਤ 1.70 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਬ੍ਰਾਂਚ ਅਤੇ ਕਸਟਮ ਵਿਭਾਗ ਨੇ ਇਨ੍ਹਾਂ ਪੈਕੇਟਾਂ ਨੂੰ 'ਡਿਲੀਵਰੀ' ਲਈ ਭੇਜਣ ਤੋਂ ਪਹਿਲਾਂ ਹੀ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਇੰਟਰਨੈੱਟ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਵਿਦੇਸ਼ਾਂ ਤੋਂ ਨਸ਼ਾ ਖਰੀਦਣ ਦੀ ਸੂਚਨਾ ਮਿਲਣ ਤੋਂ ਬਾਅਦ ਸਾਈਬਰ ਕ੍ਰਾਈਮ ਅਤੇ ਕਸਟਮ ਵਿਭਾਗ ਦੀ ਸਾਂਝੀ ਟੀਮ ਨੇ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ 'ਚ ਲੱਗੀ ਅੱਗ, 6 ਔਰਤਾਂ ਸਣੇ 14 ਲੋਕ ਹਸਪਤਾਲ 'ਚ ਦਾਖ਼ਲ
ਸਾਈਬਰ ਕ੍ਰਾਈਮ ਬ੍ਰਾਂਚ ਨੇ ਕਿਹਾ, "ਹਾਈ ਗ੍ਰੇਡ ਗਾਂਜੇ ਦੇ ਕੁੱਲ 37 ਸ਼ੱਕੀ ਪਾਰਸਲਾਂ ਦਾ ਪਤਾ ਲਗਾਇਆ ਗਿਆ, ਜਿਨ੍ਹਾਂ ਦਾ ਵਜ਼ਨ 5.670 ਕਿਲੋਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 1,70,10,510 ਰੁਪਏ ਹੈ।" ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਨਸ਼ਾ ਬੱਚਿਆਂ ਦੇ ਖਿਡੌਣਿਆਂ ਅਤੇ ਔਰਤਾਂ ਦੀਆਂ ਜੁੱਤੀਆਂ ਵਿਚ ਲੁਕਾਇਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਡਾਕਟਰ ਰੇਪ ਮਾਮਲਾ ਭਖਿਆ, ਵਿਰੋਧ ਵਜੋਂ ਦੇਸ਼ ਭਰ ਦੇ ਡਾਕਟਰ ਅੱਜ ਹੜਤਾਲ 'ਤੇ ਰਹਿਣਗੇ
NEXT STORY