ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਕਾਰਣ ਇਸ ਵਾਰ ਗਣਪਤੀ ਉਤਸਵ ਦੌਰਾਨ ਬੱਪਾ ਆਨਲਾਈਨ ਦਰਸ਼ਨ ਦੇਣਗੇ। ਜ਼ਿਆਦਾਤਰ ਪੂਜਾ ਪੰਡਾਲਾਂ ਨੇ ਜ਼ੂਮ, ਫੇਸਬੁੱਕ ਅਤੇ ਗੂਗਲ ਰਾਹੀਂ ਗਣਪਤੀ ਦੇ ਦਰਸ਼ਨ ਅਤੇ ਪੂਜਨ ਦੀ ਆਨਲਾਈਨ ਵਿਵਸਥਾ ਕੀਤੀ ਹੈ। ਇਹੀ ਨਹੀਂ, ਜ਼ਿਆਦਾਤਰ ਥਾਵਾਂ 'ਤੇ ਗਣਪਤੀ 10 ਦੀ ਬਜਾਏ ਡੇਢ ਦਿਨ ਲਈ ਹੀ ਵਿਰਾਜਣਗੇ। ਮਹਾਰਾਸ਼ਟਰ ਦੇ ਸਭ ਤੋਂ ਵੱਡੇ ਤਿਓਹਾਰਾਂ ਵਿਚ ਸ਼ਾਮਲ ਗਣਪਤੀ ਉਤਸਵ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਵਾਰ ਇਹ ਤਿਓਹਾਰ 22 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਅਤੇ ਆਮ ਤੌਰ 'ਤੇ ਸਾਜ-ਸੱਜਾ, ਪ੍ਰੋਗਰਾਮਾਂ, ਪੰਡਾਲ ਦੀ ਵਿਵਸਥਾ ਵਿਚ ਰੁੱਝੇ ਰਹਿਣ ਵਾਲੇ ਆਯੋਜਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਵਿਚ ਜੁਟੇ ਹੋਏ ਹਨ। ਦਿੱਲੀ ਦੇ ਸਭ ਤੋਂ ਪੁਰਾਣੇ ਮੰਡਲਾਂ ਵਿਚੋਂ ਇਕ ਅਲਕਨੰਦਾ ਦੇ ਮਰਾਠੀ ਦੋਸਤ ਮੰਡਲ ਨੇ ਫੇਸਬੁੱਕ ਲਾਈਵ ਰਾਹੀਂ ਆਰਤੀ ਅਤੇ ਦਰਸ਼ਨ ਦੀ ਵਿਵਸਥਾ ਕੀਤੀ ਹੈ।
ਉਪ ਰਾਜਪਾਲ ਨੇ ਲੱਦਾਖ 'ਚ ਦੋ ਮਾਰਗੀ ਪੁਲ ਦਾ ਕੀਤਾ ਉਦਘਾਟਨ
NEXT STORY