ਖਰਗੋਨ : ਮੱਧ ਪ੍ਰਦੇਸ਼ ਵਿੱਚ SIR ਯਾਨੀ ਸਪੈਸ਼ਲ ਇੰਟੈਂਸਿਵ ਰੀ-ਇੰਸਪੈਕਸ਼ਨ ਚੱਲ ਰਿਹਾ ਹੈ। ਇਸ ਦੌਰਾਨ ਖਰਗੋਨ ਜ਼ਿਲ੍ਹੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸੜਕ ਕਿਨਾਰੇ ਕੂੜੇ ਦੇ ਢੇਰ ਵਿੱਚੋਂ ਸੈਂਕੜੇ ਆਧਾਰ ਕਾਰਡ ਸੁੱਟੇ ਹੋਏ ਬਰਾਮਦ ਹੋਏ। ਟ੍ਰੈਂਚਿੰਗ ਗਰਾਊਂਡ ਰੋਡ 'ਤੇ ਮਿਲੇ ਇਹ ਆਧਾਰ ਕਾਰਡ ਕੂੜੇ ਦੇ ਟਰੱਕ ਤੋਂ ਡਿੱਗਣ ਦਾ ਸ਼ੱਕ ਹੈ। ਸਾਰੇ ਆਧਾਰ ਕਾਰਡ ਸੰਜੇ ਨਗਰ ਅਤੇ ਖਰਗੋਨ ਦੇ ਹੋਰ ਇਲਾਕਿਆਂ ਦੇ ਵਸਨੀਕਾਂ ਦੇ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਵੀ : ਬਿਨਾਂ ਹੈਲਮੇਟ ਵਾਹਨ ਚਲਾਉਣ ਵਾਲੇ ਸਾਵਧਾਨ! ਅੱਜ ਤੋਂ ਕੱਟੇਗਾ ਮੋਟਾ ਚਾਲਾਨ
ਫਿਲਹਾਲ ਆਮ ਆਦਮੀ ਦੀ ਪਛਾਣ ਦਾ ਸਬੂਤ ਯਾਨੀ ਆਧਾਰ ਕਾਰਡ ਡਾਕੀਏ ਵਲੋਂ ਲੋਕਾਂ ਨੂੰ ਵੰਡਣ ਦੀ ਥਾਂ 'ਤੇ ਸੁੱਟੇ ਜਾਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਰਹੇ ਹਨ। ਸੂਚਨਾ ਮਿਲਣ 'ਤੇ ਐਸਡੀਐਮ ਨੇ ਇੱਕ ਟੀਮ ਘਟਨਾ ਸਥਾਨ 'ਤੇ ਭੇਜੀ। ਉਕਤ ਟੀਮ ਨੇ ਸਾਰੇ ਆਧਾਰ ਕਾਰਡਾਂ ਨੂੰ ਜ਼ਬਤ ਕਰ ਲਿਆ ਅਤੇ ਇੱਕ ਪੰਚਨਾਮਾ ਤਿਆਰ ਕੀਤਾ ਗਿਆ। ਇਸ ਮਾਮਲੇ ਦੇ ਸਬੰਧ ਵਿਚ ਵਸਨੀਕਾਂ ਦਾ ਦੋਸ਼ ਹੈ ਕਿ ਆਧਾਰ ਕਾਰਡ ਕੇਂਦਰ 'ਤੇ ਆਪਣੇ ਆਧਾਰ ਕਾਰਡ ਨੂੰ ਅੱਪਡੇਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਜ਼ਾਰ ਤੋਂ ਪ੍ਰਿੰਟ ਕਰਵਾਉਣਾ ਪੈਂਦਾ ਹੈ। ਹਾਲਾਂਕਿ, ਕੇਂਦਰ 'ਤੇ ਅੱਪਡੇਟ ਫੀਸ ਅਦਾ ਕਰਨ ਤੋਂ ਬਾਅਦ ਵੀ ਆਧਾਰ ਕਾਰਡਾਂ ਨੂੰ ਡਾਕ ਰਾਹੀਂ ਉਹਨਾਂ ਦੇ ਘਰ ਨਹੀਂ ਭੇਜਿਆ ਜਾਂਦਾ।
ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
ਜ਼ਿਲ੍ਹਾ ਕੁਲੈਕਟਰ ਭਵਿਆ ਮਿੱਤਲ ਨੇ ਕਿਹਾ ਕਿ ਇੱਕ ਸਥਾਨ ਤੋਂ ਮਿਲੇ ਆਧਾਰ ਕਾਰਡਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸਬੰਧਤ ਵਿਭਾਗਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਜ਼ਬਤ ਕਰ ਲਏ ਗਏ ਹਨ। ਇਹਨਾਂ ਕਾਰਡਾਂ ਨੂੰ ਅਥਾਰਟੀ ਅਤੇ ਈ-ਗਵਰਨੈਂਸ ਮੈਨੇਜਰ ਨਾਲ ਤਾਲਮੇਲ ਕਰਕੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਕਾਰਡ ਕਿਸੇ ਆਪਰੇਟਰ ਰਾਹੀਂ ਜਾਰੀ ਕੀਤੇ ਗਏ ਸਨ ਅਤੇ ਇਹ ਉੱਥੇ ਕਿਵੇਂ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਜਾਂਚ ਦੇ ਆਧਾਰ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ
ਇਸ ਸਬੰਧ ਵਿਚ ਖਰਗੋਨ ਦੇ ਐਸਡੀਐਮ ਵੀਰੇਂਦਰ ਕਟਾਰੇ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 5 ਕਿਲੋਮੀਟਰ ਦੂਰ ਡਾਬਰੀਆ ਰੋਡ 'ਤੇ ਝਾੜੀਆਂ ਵਿੱਚ ਆਧਾਰ ਕਾਰਡ ਖਿੰਡੇ ਹੋਏ ਮਿਲੇ ਹਨ। ਕੁਝ ਦਿਨ ਪਹਿਲਾਂ ਇਸ ਬਾਰੇ ਜਾਣਕਾਰੀ ਮਿਲਣ 'ਤੇ ਸਰਕਾਰੀ ਅਧਿਕਾਰੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਸੀ ਅਤੇ 232 ਆਧਾਰ ਕਾਰਡ ਜ਼ਬਤ ਕੀਤੇ ਸਨ। ਸੂਤਰਾਂ ਅਨੁਸਾਰ, ਇਨ੍ਹਾਂ ਆਧਾਰ ਕਾਰਡਾਂ 'ਤੇ ਖਰਗੋਨ ਦੇ ਸੰਜੇ ਨਗਰ ਅਤੇ ਰਾਜੇਂਦਰ ਨਗਰ ਇਲਾਕਿਆਂ ਦੇ ਨਿਵਾਸੀਆਂ ਦੇ ਨਾਮ ਅਤੇ ਪਤੇ ਲਿਖੇ ਗਏ ਸਨ।
ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ
6 ਤੇ 7 ਨਵੰਬਰ ਨੂੰ ਇਨ੍ਹਾਂ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ! IMD ਵਲੋਂ ਹੜ੍ਹ ਦਾ ਅਲਰਟ ਜਾਰੀ
NEXT STORY