ਮਹਾਰਾਸ਼ਟਰ - ਮਹਾਰਾਸ਼ਟਰ ਦੇ ਅੰਬਰਨਾਥ 'ਚ ਇਕ ਕੈਮੀਕਲ ਕੰਪਨੀ ਦੀ ਫੈਕਟਰੀ 'ਚੋਂ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਹੈ। ਕੈਮੀਕਲ ਦਾ ਧੂੰਆਂ ਪੂਰੇ ਸ਼ਹਿਰ ਵਿੱਚ ਫੈਲ ਗਿਆ ਹੈ ਅਤੇ ਰੇਲਵੇਅ ਦੀਆਂ ਪਟੜੀਆਂ ਤੱਕ ਪਹੁੰਚ ਗਿਆ ਹੈ, ਜਿਸ ਨਾਲ ਵਿਜ਼ੀਬਿਲਟੀ ਘਟ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਨਾਗਰਿਕ ਅੱਖਾਂ ਅਤੇ ਗਲੇ ਦੀ ਜਲਣ ਤੋਂ ਪੀੜਤ ਹਨ। ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਅੰਬਰਨਾਥ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿਚ ਗੈਸ ਲੀਕ ਹੋਣ ਦੀ ਖ਼ਬਰ ਮਿਲੀ ਹੈ, ਉਥੇ ਨੇੜੇ ਕਈ ਹੋਰ ਫੈਕਟਰੀਆਂ ਵੀ ਹਨ, ਜਿਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਿਲ ਹੈ ਕਿ ਗੈਸ ਕਿਸ ਫੈਕਟਰੀ ਵਿਚੋਂ ਲੀਕ ਹੋਈ ਹੈ।
ਆਰ.ਜੀ ਕਰ ਮੈਡੀਕਲ ਕਾਲਜ ਕੇਸ: ਮੁੱਖ ਮੁਲਜ਼ਮ ਦੇ ਦੰਦਾਂ ਦੇ ਨਿਸ਼ਾਨਾਂ ਦੇ ਨਮੂਨੇ ਲਏ ਗਏ
NEXT STORY