ਮੇਰਠ - ਦਿੱਲੀ-ਮੇਰਠ ਰੈਪਿਡ ਰੇਲ ਕਾਰੀਡੋਰ ਦੇ ਮੇਰਠ ਸਾਊਥ ਸਟੇਸ਼ਨ ’ਤੇ ਸ਼ੁੱਕਰਵਾਰ ਸ਼ਾਮ ਨੂੰ ਨਮੋ ਭਾਰਤ ਟਰੇਨ ’ਚ ਅਚਾਨਕ ਤਕਨੀਕੀ ਖਰਾਬੀ ਆ ਗਈ। ਗਾਜ਼ੀਆਬਾਦ ਤੋਂ ਆ ਰਹੀ ਟਰੇਨ ਦੇ ਗੇਟ ਲਾਕ ਹੋ ਗਏ, ਜਿਸ ਨਾਲ ਸੈਂਕੜੇ ਯਾਤਰੀ ਲੱਗਭਗ 20 ਮਿੰਟ ਤੱਕ ਕੋਚ ਦੇ ਅੰਦਰ ਫਸੇ ਰਹੇ। ਦਰਵਾਜ਼ੇ ਨਾ ਖੁੱਲਣ ’ਤੇ ਯਾਤਰੀਆਂ ’ਚ ਹਾਹਾਕਾਰ ਮਚ ਗਈ ਅਤੇ ਉਨ੍ਹਾਂ ਨੇ ਫੋਨ ’ਤੇ ਆਪਣੇ ਜਾਣਕਾਰਾਂ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੇ ਅਧਿਕਾਰੀਆਂ ਅਤੇ ਤਕਨੀਕੀ ਟੀਮ ਨੇ ਮੈਨੁਅਲ ਤਰੀਕੇ ਨਾਲ ਗੇਟ ਖੋਲ੍ਹ ਕੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕੀਤਾ। ਸਥਿਤੀ ਤਣਾਅ ਭਰੀ ਵੇਖ ਕੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ ਗਿਆ।
ਘਟਨਾ ਤੋਂ ਬਾਅਦ ਸਬੰਧਤ ਟਰੇਨ ਸੈੱਟ ਨੂੰ ਦੁਹਾਈ ਡਿਪੂ ਭੇਜ ਦਿੱਤਾ ਗਿਆ। ਯਾਤਰੀਆਂ ਨੇ ਸੁਰੱਖਿਆ ’ਚ ਲਾਪ੍ਰਵਾਹੀ ਦਾ ਦੋਸ਼ ਲਾਇਆ। ਐੱਨ. ਸੀ. ਆਰ. ਟੀ. ਸੀ. ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੀ. ਪੀ. ਆਰ. ਓ. ਪੁਨੀਤ ਵਤਸ ਨੇ ਦੱਸਿਆ ਕਿ ਗੇਟ ਤਕਨੀਕੀ ਖਰਾਬੀ ਕਾਰਨ ਆਟੋ ਮੋਡ ’ਚ ਨਹੀਂ ਖੁੱਲ੍ਹੇ ਸਨ, ਜਿਨ੍ਹਾਂ ਨੂੰ ਮੈਨੁਅਲ ਤਰੀਕੇ ਨਾਲ ਖੋਲ੍ਹ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਕੀ ਟਰੇਨਾਂ ਦਾ ਸੰਚਾਲਨ ਆਮ ਵਾਂਗ ਹੈ।
ਯਾਸੀਨ ਮਲਿਕ ਦਾ ਦਾਅਵਾ- 7 ਪ੍ਰਧਾਨ ਮੰਤਰੀਆਂ ਨੂੰ ਮਿਲੇ, ਮੋਦੀ ਨੇ ਵੱਟਿਆ ਪਾਸਾ
NEXT STORY