ਨਵੀਂ ਦਿੱਲੀ- ਅਪ੍ਰੈਲ ਤੋਂ ਜਨਵਰੀ ਦੀ ਮਿਆਦ 'ਚ ਸਰਕਾਰੀ ਪੋਰਟਲ GeM (ਸਰਕਾਰੀ ਈ-ਮਾਰਕੀਟਪਲੇਸ) 'ਤੇ ਸਾਮਾਨ ਅਤੇ ਸੇਵਾਵਾਂ ਦੀ ਖਰੀਦਾਰੀ 'ਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਤੱਕ ਕੁੱਲ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ। ਇਹ ਵਾਧਾ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਲੋਂ ਆਨਲਾਈਨ ਖਰੀਦਾਰੀ ਲਈ ਸ਼ੁਰੂ ਕੀਤਾ ਗਿਆ ਸੀ। ਵਣਜ ਅਤੇ ਉਦਯੋਗ ਮੰਤਰਾਲਾ ਅਨੁਸਾਰ, ''GeM ਨੇ ਪਿਛਲੇ ਸਾਲ ਦੇ 4 ਲੱਖ ਕਰੋੜ ਰੁਪਏ ਦੇ ਰਿਕਾਰਡ ਨੂੰ 2024-25 ਦੇ 10 ਮਹੀਨਿਆਂ 'ਚ ਪਾਰ ਕਰ ਲਿਆ ਹੈ। 23 ਜਨਵਰੀ ਤੱਕ GeM ਨੇ 4.09 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 50 ਫੀਸਦੀ ਵੱਧ ਹੈ।''
ਇਸ 'ਚੋਂ ਸੇਵਾਵਾਂ ਦਾ ਹਿੱਸਾ 2.54 ਲੱਖ ਕਰੋੜ ਰੁਪਏ ਅਤੇ ਉਤਪਾਦਾਂ ਦੀ ਖਰੀਦਾਰੀ 1.55 ਲੱਖ ਕਰੋੜ ਰੁਪਏ ਰਹੀ। ਮੰਤਰਾਲਾ ਨੇ ਦੱਸਿਆ ਕਿ 2024-25 'ਚ 19 ਨਵੀਆਂ ਸੇਵਾ ਸ਼੍ਰੇਣੀਆਂ ਜੋੜੀਆਂ ਗਈਆਂ ਹਨ, ਜਿਨ੍ਹਾਂ 'ਚ ਖਾਸ ਤੌਰ 'ਤੇ ਬੈਂਕ ਕਾਰਡ ਛਪਾਈ, ਡਾਟਾ ਸੈਂਟਰ ਸੰਚਾਲਨ ਵਰਗੀਆਂ ਮਾਹਿਰ ਸੇਵਾਵਾਂ ਸ਼ਾਮਲ ਹਨ।'' ਮੰਤਰਾਲਾ ਨੇ ਇਹ ਵੀ ਦੱਸਿਆ ਕਿ ਕੋਲਾ, ਰੱਖਿਆ, ਪੈਟਰੋਲੀਅਮ, ਊਰਜਾ ਅਤੇ ਇਸਪਾਤ ਮੰਤਰਾਲਾ GeM 'ਤੇ ਸਭ ਤੋਂ ਵੱਡੇ ਖਰੀਦਾਰ ਹਨ। ਕੋਲਾ ਮੰਤਰਾਲਾ ਨੇ 1.63 ਲੱਖ ਕਰੋੜ ਰੁਪਏ ਦੇ ਆਰਡਰ ਦਿੱਤੇ ਹਨ, ਜਿਸ 'ਚ ਕੋਲਾ ਜਨਤਕ ਖੇਤਰ ਦੀਆਂ ਇਕਾਈਆਂ ਲਈ 42,000 ਕਰੋੜ ਰੁਪਏ ਦੇ 320 ਵੱਡੇ ਆਰਡਰ ਸ਼ਾਮਲ ਹਨ। GeM ਪੋਰਟਲ 'ਤੇ ਹੁਣ ਤੱਕ 1.6 ਲੱਖ ਸਰਕਾਰੀ ਖਰੀਦਾਰ ਅਤੇ 22.5 ਲੱਖ ਵਿਕਰੇਤਾ ਅਤੇ ਸੇਵਾ ਪ੍ਰਦਾਤਾ ਰਜਿਸਟਰਡ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ 'ਚ ਤੂਫਾਨੀ ਵਾਧਾ : 83,000 ਰੁਪਏ ਤੋਂ ਪਾਰ ਪਹੁੰਚਿਆ Gold, ਅਜੇ ਹੋਰ ਵਧਣਗੇ ਭਾਅ
NEXT STORY