ਨਵੀਂ ਦਿੱਲੀ (ਏ. ਐੱਨ. ਆਈ.) - ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਨ ਰਾਵਤ ਨੇ ਐਤਵਾਰ ਅਰੁਣਾਚਲ ਪ੍ਰਦੇਸ਼ ਦੇ ਆਪਣੇ ਦੌਰੇ ਦੇ ਦੂਜੇ ਦਿਨ ਅਸਲ ਕੰਟਰੋਲ ਲਾਈਨ ਨੇੜੇ ਕਈ ਮੋਹਰੀ ਅੱਡਿਆਂ 'ਤੇ ਭਾਰਤ ਦੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਪੂਰਬੀ ਲੱਦਾਖ ਵਿਚ ਚੀਨ ਅਤੇ ਭਾਰਤ ਵਿਚਾਲੇ ਕਰੀਬ 8 ਮਹੀਨੇ ਤੋਂ ਜਾਰੀ ਵਿਰੋਧ ਦੌਰਾਨ ਉਨ੍ਹਾਂ ਦਾ ਇਹ ਦੌਰਾ ਹੋ ਰਿਹਾ ਹੈ।
ਜਨਰਲ ਰਾਵਤ ਨੇ ਸੁਬਨਸਿਰੀ ਘਾਟੀ ਵਿਚ ਸਭ ਤੋਂ ਮੋਹਰੀ ਚੌਕੀ 'ਤੇ ਤਾਇਨਾਤ ਫੌਜ ਅਤੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਡੀ. ਐੱਸ. ਨੇ ਕਿਹਾ ਕਿ ਉਹ ਸਾਰੇ ਪੱਧਰ ਦੇ ਮੁਲਾਜ਼ਮਾਂ ਦੇ ਉੱਚ ਮਨੋਬਲ ਨਾਲ ਸੰਤੁਸ਼ਟ ਹਨ, ਜੋ ਮੌਕਾ ਦਿੱਤੇ ਜਾਣ 'ਤੇ ਜਾਂ ਚੁਣੌਤੀ ਮਿਲਣ 'ਤੇ ਜਿੱਤ ਯਕੀਨੀ ਕਰਨਗੇ। ਉਨ੍ਹਾਂ ਨੇ ਸਥਾਨਕ ਰੂਪ ਨਾਲ ਵਿਕਸਤ ਤਕਨਾਲੋਜੀ ਰਾਹੀਂ ਨਿਗਰਾਨੀ ਦੇ ਨਵੀਨਤਾਕਾਰੀ ਤਰੀਕੇ ਅਪਣਾਉਣ ਅਤੇ ਕਿਸੇ ਚੁਣੌਤੀ ਨਾਲ ਨਜਿੱਠਣ ਦੀਆਂ ਰੱਖਿਆ ਤਿਆਰੀਆਂ ਲਈ ਫੌਜੀਆਂ ਦੀ ਤਾਰੀਫ ਕੀਤੀ। ਜਨਰਲ ਰਾਵਤ ਨੇ ਮੋਹਰੀ ਟਿਕਾਣਿਆਂ 'ਤੇ ਸੁਰੱਖਿਆ ਫੋਰਸਾਂ ਦੀਆਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਨੂੰ ਕਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਸ਼ਮੀਰ ਤੇ ਹਿਮਾਚਲ 'ਚ ਬਰਫਬਾਰੀ, ਪੰਜਾਬ 'ਚ ਕੜਾਕੇ ਦੀ ਠੰਡ
NEXT STORY