ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਅਤੇ ਸੈਫੂਦੀਨ ਸੋਜ਼ ਵਿਰੁੱਧ ਦਿੱਲੀ ਵਿਚਲੀ ਪਟਿਆਲਾ ਹਾਊਸ ਕੋਰਟ 'ਚ ਸ਼ੁੱਕਰਵਾਰ ਨੂੰ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ।
ਜਾਣਕਾਰੀ ਮੁਤਾਬਕ ਇਸ ਅਦਾਲਤ 'ਚ ਸੀਨੀਅਰ ਵਕੀਲ ਸ਼ਸ਼ੀ ਭੂਸ਼ਣ ਨੇ ਦੋਵਾਂ ਕਾਂਗਰਸੀ ਆਗੂਆਂ 'ਤੇ ਭਾਰਤੀ ਫੌਜ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਪਰੋਕਤ ਅਦਾਲਤ ਦੇ ਹੁਕਮਾਂ 'ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਫੌਜ ਦੇ ਆਪ੍ਰੇਸ਼ਨ 'ਚ ਅੱਤਵਾਦੀਆਂ ਨਾਲੋਂ ਵੱਧ ਮਾਰੇ ਜਾਂਦੇ ਹਨ ਆਮ ਨਾਗਰਿਕ। ਉਨ੍ਹਾਂ ਨੇ ਪੁਲਵਾਮਾ ਦੀ ਉਦਾਹਰਣ ਵੀ ਦਿੱਤੀ ਸੀ। ਆਜ਼ਾਦ ਅਤੇ ਸੈਫੂਦੀਨ ਦੇ ਅਜਿਹੇ ਬਿਆਨ ਮਗਰੋਂ ਭਾਜਪਾ ਨੇ ਸਖਤ ਇਤਰਾਜ਼ ਕੀਤਾ ਸੀ।
ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਤੀਜੇ ਦਿਨ ਵੀ ਰੁਕੀ
NEXT STORY