ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ ਮੈਦਾਨ ’ਚ ਉਤਰੇ 1352 ਉਮੀਦਵਾਰਾਂ ’ਚੋਂ 244 (18 ਫ਼ੀਸਦੀ) ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ 172 (13 ਫ਼ੀਸਦੀ) ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਵਿਰੁੱਧ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰੀਫਾਰਮਜ਼ (ਏ. ਡੀ. ਆਰ.) ਵਲੋਂ ਉਮੀਦਵਾਰਾਂ ਦੇ ਹਲਫਨਾਮਿਆਂ ਦੇ ਆਧਾਰ ’ਤੇ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ। ਤੀਜੇ ਪੜਾਅ ਲਈ ਮੈਦਾਨ ’ਚ ਉਤਰੇ 329 ਉਮੀਦਵਾਰ ਕਰੋੜਪਤੀ ਹਨ ਅਤੇ ਇਸ ਪੜਾਅ ਲਈ ਮੈਦਾਨ ’ਚ ਉਤਰੇ ਉਮੀਦਵਾਰਾਂ ਦੀ ਔਸਤਨ ਜਾਇਦਾਦ 5.66 ਕਰੋੜ ਰੁਪਏ ਹੈ। ਤੀਜੇ ਪੜਾਅ ਲਈ 7 ਮਈ ਨੂੰ 12 ਸੂਬਿਆਂ ਦੀਆਂ 95 ਸੀਟਾਂ ’ਤੇ ਵੋਟਾਂ ਪੈਣੀਆਂ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੀਆਂ 57 ਸੀਟਾਂ ਲਈ ਨੋਟੀਫ਼ਿਕੇਸ਼ਨ ਜਾਰੀ
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 252 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਅਤੇ 161 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ ਜਦਕਿ ਦੂਜੇ ਪੜਾਅ ਲਈ ਮੈਦਾਨ ’ਚ ਉਤਰੇ 250 ਉਮੀਦਵਾਰਾਂ ’ਚੋਂ 167 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਸਨ ਜਦਕਿ 14% ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ। ਹੁਣ ਤੱਕ 3 ਪੜਾਵਾਂ ਦੀਆਂ ਕੁਲ 285 ਸੀਟਾਂ ਲਈ ਮੈਦਾਨ ’ਚ ਉਤਰੇ ਉਮੀਦਵਾਰਾਂ ’ਚੋਂ 746 ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ ਜਦਕਿ 500 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਪਹਿਲੇ ਪੜਾਅ ’ਚ ਮੈਦਾਨ ’ਚ ਉਤਰੇ 450 ਉਮੀਦਵਾਰ ਕਰੋੜਪਤੀ ਸਨ ਜਦਕਿ ਦੂਜੇ ਪੜਾਅ ’ਚ 390 ਕਰੋੜਪਤੀ ਉਮੀਦਵਾਰ ਮੈਦਾਨ ’ਚ ਉਤਰੇ ਸਨ। ਤੀਜੇ ਪੜਾਅ ਦੇ ਕਰੋੜਪਤੀ ਉਮੀਦਵਾਰਾਂ ਨੂੰ ਮਿਲਾ ਕੇ ਹੁਣ ਤੱਕ ਚੋਣਾਂ ’ਚ 1232 ਕਰੋੜਪਤੀ ਉਮੀਦਵਾਰ ਮੈਦਾਨ ’ਚ ਉਤਰੇ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਤੀਜੇ ਗੇੜ ਦੀਆਂ ਚੋਣਾਂ ’ਚ ਕਈ ਦਿੱਗਜਾਂ ਦੀ ਸਾਖ ਦਾਅ ’ਤੇ
ਸ਼ਿਵ ਸੈਨਾ (ਊਧਵ ਠਾਕਰੇ) ਦੇ ਸਾਰੇ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ
ਤੀਜੇ ਪੜਾਅ ਲਈ ਮੈਦਾਨ ’ਚ ਉਤਰੇ ਰਾਸ਼ਟਰੀ ਜਨਤਾ ਦਲ ਦੇ 3 (100%), ਸ਼ਿਵ ਸੈਨਾ (ਊਧਵ ਠਾਕਰੇ) ਦੇ 5 ’ਚੋਂ 4 (80%), ਐੱਨ. ਸੀ. ਪੀ. (ਸ਼ਰਦ ਪਵਾਰ) ਦੇ 3 ’ਚੋਂ 2 (67%), ਸਮਾਜਵਾਦੀ ਪਾਰਟੀ ਦੇ 10 ’ਚੋਂ 5 (50%), ਕਾਂਗਰਸ ਦੇ 68 ’ਚੋਂ 26 (38%), ਜਨਤਾ ਦਲ (ਯੂ) ਦੇ 3 ’ਚੋਂ 1 (33%), ਭਾਜਪਾ ਦੇ 82 ’ਚੋਂ 22 (87%) ਅਤੇ ਤ੍ਰਿਣਮੂਲ ਕਾਂਗਰਸ ਦੇ 6 ’ਚੋਂ 1 (17%) ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਰਾਸ਼ਟਰੀ ਜਨਤਾ ਦਲ ਦੇ 2, ਐੱਨ. ਸੀ. ਪੀ. (ਸ਼ਰਦ ਪਵਾਰ) 3 ’ਚੋਂ 2, ਸ਼ਿਵ ਸੈਨਾ (ਊਧਵ ਠਾਕਰੇ) ਦੇ 2, ਜਨਤਾ ਦਲ (ਯੂ) ਦਾ 1, ਸਮਾਜਵਾਦੀ ਪਾਰਟੀ ਦੇ 3, ਕਾਂਗਰਸ ਅਤੇ ਭਾਜਪਾ ਦੇ 14-14 ਅਤੇ ਤ੍ਰਿਣਮੂਲ ਕਾਂਗਰਸ ਦੇ 1 ਉਮੀਦਵਾਰ ਵਿਰੁੱਧ ਗੰਭੀਰ ਅਪਰਾਧ ਦਾ ਮਾਮਲਾ ਦਰਜ ਹੈ। ਤੀਜੇ ਪੜਾਅ ਦੀਆਂ 95 ’ਚੋਂ 43 ਸੀਟਾਂ ਅਜਿਹੀਆਂ ਹਨ, ਜਿਥੇ ਹਰ ਸੀਟ ’ਤੇ 3 ਤੋਂ ਵੱਧ ਉਮੀਦਵਾਰ ਅਪਰਾਧਿਕ ਰਿਕਾਰਡ ਵਾਲੇ ਹਨ।
ਇਹ ਵੀ ਪੜ੍ਹੋ- CM ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਪਹੁੰਚੀਆਂ ਪਤਨੀ ਸੁਨੀਤਾ ਅਤੇ ਮੰਤਰੀ ਆਤਿਸ਼ੀ
163 ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ ਤੋਂ ਵੱਧ
ਤੀਜੇ ਪੜਾਅ ਲਈ ਮੈਦਾਨ ’ਚ ਉਤਰੇ 426 ਉਮੀਦਵਾਰਾਂ ਦੀ ਜਾਇਦਾਦ 10 ਲੱਖ ਰੁਪਏ ਤੋਂ ਘੱਟ ਹੈ ਜਦਕਿ 372 ਉਮੀਦਵਾਰਾਂ ਦੀ ਜਾਇਦਾਦ 10 ਤੋਂ 50 ਲੱਖ ਰੁਪਏ ਹੈ। 289 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਜਾਇਦਾਦ 50 ਲੱਖ ਤੋਂ 2 ਕਰੋੜ ਰੁਪਏ ਦੇ ਵਿਚਾਲੇ ਹੈ ਜਦਕਿ 102 ਉਮੀਦਵਾਰਾਂ ਨੇ ਆਪਣੀ ਜਾਇਦਾਦ 2 ਤੋਂ 5 ਕਰੋੜ ਰੁਪਏ ਦੱਸੀ ਹੈ। 163 ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ।
ਖੇਤਰੀ ਦਲਾਂ ਦੇ ਕਰੋੜਪਤੀ ਉਮੀਦਵਾਰ ਜ਼ਿਆਦਾ
ਕਰੋੜਪਤੀ ਉਮੀਦਵਰਾਂ ਦੇ ਮਾਮਲੇ ’ਚ ਖੇਤਰੀ ਪਾਰਟੀਆਂ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਕਾਫੀ ਅੱਗੇ ਹਨ। ਰਾਸ਼ਟਰੀ ਜਨਤਾ ਦਲ, ਸ਼ਿਵ ਸੈਨਾ (ਸ਼ਿੰਦੇ ਗਰੁੱਪ), ਸ਼ਿਵ ਸੈਨਾ (ਊਧਵ ਠਾਕਰੇ), ਐੱਨ. ਸੀ. ਪੀ. (ਅਜੀਤ ਪਵਾਰ), ਐੱਨ. ਸੀ. ਪੀ. (ਸ਼ਰਦ ਪਵਾਰ) ਅਤੇ ਜਨਤਾ ਦਲ (ਯੂ) ਦੇ ਸਾਰੇ ਉਮੀਦਵਾਰ ਕਰੋੜਪਤੀ ਹਨ ਜਦਕਿ ਭਾਜਪਾ ਦੇ 94 ਫੀਸਦੀ, ਸਮਾਜਵਾਦੀ ਪਾਰਟੀ ਦੇ 90 ਫੀਸਦੀ ਅਤੇ ਕਾਂਗਰਸ ਦੇ 88 ਫੀਸਦੀ ਉਮੀਦਵਾਰ ਕਰੋੜਪਤੀ ਹਨ।
ਇਹ ਵੀ ਪੜ੍ਹੋ- ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ
1361 ਕਰੋੜ ਰੁਪਏ ਦੀ ਜਾਇਦਾਦ ਨਾਲ ਪੱਲਵੀ ਸ਼੍ਰੀਨਿਵਾਸ ਸਭ ਤੋਂ ਅਮੀਰ ਉਮੀਦਵਾਰ
ਸਾਊਥ ਗੋਆ ਸੀਟ ਤੋਂ ਚੋਣ ਲੜ ਰਹੀ ਭਾਜਪਾ ਦੀ ਉਮੀਦਵਾਰ ਪੱਲਵੀ ਸ਼੍ਰੀਨਿਵਾਸ ਡੈਂਪੋ ਤੀਜੇ ਪੜਾਅ ’ਚ ਸਭ ਤੋਂ ਅਮੀਰ ਉਮੀਦਵਾਰ ਹੈ। ਉਨ੍ਹਾਂ ਆਪਣੀ ਜਾਇਦਾਦ 1361 ਕਰੋੜ ਰੁਪਏ ਤੋਂ ਵੱਧ ਦੱਸੀ ਹੈ ਜਦਕਿ ਦੂਜੇ ਨੰਬਰ ’ਤੇ ਵੀ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਜਯੋਤਿਰਦਿਤਿਆ ਸਿੰਧੀਆ ਹਨ। ਉਨ੍ਹਾਂ ਦੀ ਕੁਲ ਜਾਇਦਾਦ 424 ਕਰੋੜ ਰੁਪਏ ਹੈ ਜਦਕਿ ਤੀਜਾ ਨੰਬਰ ਕੋਹਲਾਪੁਰ ਤੋਂ ਕਾਂਗਰਸ ਉਮੀਦਵਾਰ ਛਤਰਪਤੀ ਸ਼ਾਹੂ ਸ਼ਾਹ ਜੀ ਦਾ ਹੈ। ਉਨ੍ਹਾਂ ਦੀ ਕੁਲ ਜਾਇਦਾਦ 342 ਕਰੋੜ ਰੁਪਏ ਤੋਂ ਵੱਧ ਹੈ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
639 ਉਮੀਦਵਾਰ 5ਵੀਂ ਤੋਂ 12ਵੀਂ ਤੱਕ ਪੜ੍ਹੇ
ਤੀਜੇ ਪੜਾਅ ’ਚ ਚੋਣ ਮੈਦਾਨ ’ਚ ਉਤਰੇ 639 (47%) ਉਮੀਦਵਾਰਾਂ ਨੇ ਆਪਣੀ ਸਿੱਖਿਆ 5ਵੀਂ ਤੋਂ 12ਵੀਂ ਜਮਾਤ ਦੇ ਵਿਚਾਲੇ ਦੱਸੀ ਹੈ ਜਦਕਿ ਤੀਜੇ ਪੜਾਅ ਦੇ 591 ਉਮੀਦਵਾਰ (44%) ਗ੍ਰੈਜੂਏਟ ਜਾਂ ਉਸ ਤੋਂ ਵੱਧ ਪੜ੍ਹੇ ਹੋਏ ਹਨ। ਤੀਜੇ ਪੜਾਅ ਦੇ 44 ਉਮੀਦਵਾਰ ਡਿਪਲੋਮਾ ਹੋਲਡਰ ਹਨ, 56 ਉਮੀਦਵਾਰ ਥੋੜ੍ਹਾ-ਬਹੁਤ ਪੜ੍ਹੇ-ਲਿਖੇ ਹਨ ਜਦਕਿ 19 ਉਮੀਦਵਾਰ ਅਨਪੜ੍ਹ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ Heart Attack ਤੇ Brain Stroke ਦਾ ਖ਼ਤਰਾ! ਕੰਪਨੀ ਦਾ 'ਕਬੂਲਨਾਮਾ'
NEXT STORY