ਬੇਗੂਸਰਾਏ— ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਸੰਸਦੀ ਖੇਤਰ ਬਿਹਾਰ ਦੇ ਬੇਗੂਸਰਾਏ 'ਚ ਪਹਿਲੀ ਵਾਰ ਡਰੋਨ ਉਡਾਇਆ। ਸਿੰਘ ਨੇ ਵੀਡੀਓ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੇ ਡਰੋਨ ਉਡਾਇਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕੇਂਦਰੀ ਮੰਤਰੀ ਬੇਹੱਦ ਕੁਸ਼ਲਤਾ ਨਾਲ ਡਰੋਨ ਉਡਾ ਰਹੇ ਹਨ।ਇਸ ਦੌਰਾਨ ਗਿਰੀਰਾਜ ਸਿੰਘ ਦੇ ਨਾਲ ਬੈਠੇ ਇਕ ਸ਼ਖਸ ਨੇ ਮਜ਼ਾਕ ਕੀਤਾ ਕਿ ਕੇਂਦਰੀ ਮੰਤਰੀ ਬੰਬ ਸੁੱਟਣ ਦੀ ਟ੍ਰੇਨਿੰਗ ਲੈ ਰਹੇ ਹਨ। ਡਰੋਨ ਉਡਾਉਣ ਦਾ ਵੀਡੀਓ ਪੋਸਟ ਕਰਨ ਤੋਂ ਬਾਅਦ ਗਿਰੀਰਾਜ ਸਿੰਘ ਟਰੋਲ ਹੋਣ ਲੱਗੇ। ਮਿਸਟਰ ਸਿਨਹਾ ਨਾਂ ਦੇ ਯੂਜ਼ਰ ਨੇ ਲਿਖਿਆ, ''ਪਾਕਿਸਤਾਨ ਬਾਰਡਰ 'ਤੇ ਹੁੰਦੇ ਤਾਂ ਓਧਰ ਭਾਜੜ ਮਚ ਜਾਂਦੀ।''
ਇੰਦਰ ਸਿੰਘ ਸੋਲੰਕੀ ਨੇ ਲਿਖਿਆ ''ਬਹੁਤ ਜ਼ੋਰਦਾਰ ਸਾਹਿਬ, ਬਸ ਇਕ ਵਾਰ ਪਾਕਿਸਤਾਨ 'ਤੇ ਸੱਚਮੁੱਚ ਦਾ ਵੱਡਾ ਡਰੋਨ ਬੰਬ ਭਰੋ ਤੇ ਉਡਾ ਦਿਓ।'' ਸੰਦੀਪ ਸ਼ੰਕਰ ਨੇ ਲਿਖਿਆ, ''ਦਾਦਾ ਡਰੋਨ ਉਡਾਉਣ ਦੇ ਚੱਕਰ ਵਿਚ ਕਿਤੇ ਪੂਰੇ ਪਾਕਿਸਤਾਨ ਨੂੰ ਨਾ ਉਡਾ ਦਿਓ।'' ਪ੍ਰਕਾਸ਼ ਰਾਜ ਨੇ ਲਿਖਿਆ, ''ਵਾਹ ਦਾਦਾ। ਲੱਗੇ ਹੱਥ ਦੋ-ਚਾਰ ਮਿਜ਼ਾਈਲਾਂ ਦਾਗ ਦਿਓ ਪਾਕਿਸਤਾਨ 'ਚ ਵੀ। ਇੱਥੇ ਦੱਸ ਦੇਈਏ ਕਿ ਗਿਰੀਰਾਜ ਸਿੰਘ ਸ਼ਨੀਵਾਰ ਨੂੰ ਬੇਗੂਸਰਾਏ ਵਿਚ ਸਨ। ਇੱਥੇ ਉਨ੍ਹਾਂ ਨੇ ਦੇਰ ਸ਼ਾਮ ਬੇਗੂਸਰਾਏ ਮੁੱਖ ਬਜ਼ਾਰ ਵਿਚ ਜਾ ਕੇ ਲੋਕਾਂ ਦਾ ਹਾਲ-ਚਾਲ ਪੁੱਛਿਆ।
ਤਬਾਦਲੇ ਤੋਂ ਖਫਾ ਹੋ ਕੇ ਦੌੜ ਲਗਾਉਣ ਵਾਲੇ ਦਰੋਗੇ ਨੂੰ ਕੀਤਾ ਸਸਪੈਂਡ
NEXT STORY