ਰਿਵਾਲਸਰ— ਰਿਵਾਲਸਰ ਤੋਂ ਲਗਭਗ 10 ਕਿਲੋਮੀਟਰ ਦੂਰ ਨੈਨਾ ਦੇਵੀ-ਰਿਵਾਲਸਰ ਸੜਕ ਦੇ ਨਾਲ ਲੱਗਦੇ ਕਾਲਾ ਸਰ ਦੇ ਨਾਮ ਤੋਂ ਮਸ਼ਹੂਰ ਝੀਲ 'ਚ ਇਕ ਅਣਪਛਾਤੀ ਲੜਕੀ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਮੁਤਾਬਕ ਲੜਕੀ ਜਿਸ ਦੀ ਉਮਰ ਲਗਭਗ 25 ਸਾਲ ਹੈ, ਉਸ ਨੇ ਝੀਲ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਸਥਾਨਕ ਲੋਕਾਂ ਨੇ ਲੜਕੀ ਨੂੰ ਪਾਣੀ ਤੋਂ ਕੱਢ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਚੌਕੀ ਇੰਚਾਰਜ਼ ਬੋਧ ਰਾਜ ਮੌਕੇ 'ਤ ਪੁੱਜੀ ਅਤੇ ਲੜਕੀ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਅਤੇ ਘਰ ਦਾ ਪਤਾ ਲਗਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਨੈਕਾਂ ਨੇ ਭਾਜਪਾ ਤੋਂ ਪੁੱਛਿਆ : ਧਾਰਾ 35ਏ ਦੇ ਹੱਟਣ ਨਾਲ ਡੋਗਰਾਂ ਨੂੰ ਕਿਵੇਂ ਹੋਵੇਗਾ ਲਾਭ
NEXT STORY