ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-31 ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਾਰ ਵਿਚ ਅੱਗ ਲੱਗਣ ਕਾਰਨ ਡਰਾਈਵਰ ਝੁਲਸ ਗਿਆ। ਅੱਗ ਲੱਗਦੇ ਹੀ ਡਰਾਈਵਰ ਨੇ ਖ਼ੁਦ ਨੂੰ ਬਚਾਉਣ ਲਈ ਸੀਵਰ ਵਿਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-40 ਥਾਣਾ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੀਵਰ 'ਚ ਡਿੱਗੇ ਵਿਅਕਤੀ ਨੇ ਮਦਦ ਲਈ ਆਵਾਜ਼ ਲਾਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਰੈਸਕਿਊ ਕਰ ਕੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਦਿੱਲੀ ਦੇ ਸਦਫਰਜੰਗ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ- ਨਦੀ 'ਚ ਡੁੱਬਿਆ ਨੌਜਵਾਨ, 4 ਮਹੀਨੇ ਬਾਅਦ ਜਾਣਾ ਸੀ ਕੈਨੇਡਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਅਧਿਕਾਰੀਆਂ ਮੁਤਾਬਕ ਜ਼ਖ਼ਮੀ ਦੀ ਪਛਾਣ ਮੂਲ ਰੂਪ ਤੋਂ ਹਿਸਾਰ ਦੇ ਰਹਿਣ ਵਾਲੇ ਰਣਧੀਰ ਦੇ ਰੂਪ ਵਿਚ ਹੋਈ ਹੈ। ਰਣਧੀਰ ਸੈਕਟਰ-40 ਵਿਚ ਆਪਣੇ ਪਰਿਵਾਰ ਨਾਲ ਕਿਰਾਇਆ 'ਤੇ ਰਹਿੰਦੇ ਹਨ। ਉਹ ਆਪਣੀ ਆਲਟੋ ਗੱਡੀ ਲੈ ਕੇ ਜਾ ਰਹੇ ਸਨ। ਜਦੋਂ ਉਹ ਸੈਕਟਰ-31 'ਚ ਸਟਾਰ ਮਾਲ ਕੋਲ ਪਹੁੰਚੇ ਤਾਂ ਅਚਾਨਕ ਗੱਡੀ ਵਿਚ ਸ਼ਾਰਟ ਸਰਕਿਟ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਅਜੇ ਰਣਧੀਰ ਕੁਝ ਸਮਝ ਪਾਉਂਦੇ ਤਾਂ ਗੱਡੀ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਅਤੇ ਰਣਧੀਰ ਝੁਲਸਣ ਲੱਗੇ। ਕਿਸੇ ਤਰ੍ਹਾਂ ਨਾਲ ਉਨ੍ਹਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਹ ਬਾਹਰ ਨਿਕਲ ਗਏ ਅਤੇ ਨੇੜੇ ਹੀ ਖੁੱਲ੍ਹੇ ਹੋਏ ਸੀਵਰ 'ਚ ਡਿੱਗ ਗਏ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
ਇਸ ਕਾਰਨ ਉਨ੍ਹਾਂ ਦੇ ਸਰੀਰ 'ਤੇ ਲੱਗੀ ਅੱਗ ਤਾਂ ਬੁੱਝ ਗਈ ਪਰ ਉਹ ਕਾਫੀ ਝੁਲਸ ਗਏ। ਇਸ ਦੀ ਸੂਚਨਾ ਲੋਕਾਂ ਨੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਸੈਕਟਰ-40 ਥਾਣਾ ਪੁਲਸ ਸਮੇਤ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੀਵਰ ਤੋਂ ਆਵਾਜ਼ ਆਉਣ 'ਤੇ ਟੀਮ ਨੂੰ ਪਤਾ ਲੱਗਾ ਕਿ ਇਕ ਵਿਅਕਤੀ ਇਸ ਘਟਨਾ ਵਿਚ ਝੁਲਸ ਗਿਆ ਹੈ ਤਾਂ ਜਿਸ ਨੂੰ ਤੁਰੰਤ ਹੀ ਸੀਵਰ ਤੋਂ ਰੈਸਕਿਊ ਕਰ ਕੇ ਪੁਲਸ ਦੀ ਮਦਦ ਨਾਲ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਗੱਡੀ ਚਲਾਉਂਦੇ ਹੋਏ ਮੋਬਾਇਲ ਚਲਾਉਣ ਦੇ ਮਾਮਲੇ ਵਧੇ
NEXT STORY