ਮਊ- ਉੱਤਰ ਪ੍ਰਦੇਸ਼ 'ਚ ਮਊ ਜ਼ਿਲ੍ਹੇ ਦੇ ਦੱਖਣਟੋਲਾ ਥਾਣਾ ਖੇਤਰ 'ਚ ਇਕ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਮੋਬਾਈਲ ਟਾਵਰ 'ਤੇ ਚੜ੍ਹ ਗਈ। ਪੁਲਸ ਅਤੇ ਸਥਾਨਕ ਲੋਕਾਂ ਦੀ ਕਾਫੀ ਕੋਸ਼ਿਸ਼ ਮਗਰੋਂ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ ਦੱਖਣਟੋਲਾ ਥਾਣਾ ਖੇਤਰ ਦੇ ਪ੍ਰੇਮਨਗਰ ਚਕੀਆ ਵਾਸੀ ਕੁੜੀ ਸ਼ਨੀਵਾਰ ਨੂੰ ਅਚਾਨਕ ਇਕ ਮੋਬਾਈਲ ਟਾਵਰ 'ਤੇ ਚੜ੍ਹ ਗਈ ਅਤੇ ਆਪਣੇ ਪ੍ਰੇਮੀ ਨੂੰ ਮੌਕੇ 'ਤੇ ਬੁਲਾਉਣ ਦੀ ਮੰਗ ਕਰਨ ਲੱਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕੁੜੀ ਨੂੰ ਹੇਠਾਂ ਉਤਾਰਨ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮੰਗ 'ਤੇ ਅੜੀ ਰਹੀ। ਭਿਆਨ ਗਰਮੀ ਵਿਚਾਲੇ ਕੁੜੀ ਦੇ ਡਿਹਾਈਡ੍ਰੇਸ਼ਨ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੁਲਸ ਨੇ ਉਸ ਨਾਲ ਗੱਲਬਾਤ ਜਾਰੀ ਰੱਖੀ। ਇਸ ਦੌਰਾਨ ਇਕ ਨੌਜਵਾਨ ਨੂੰ ਪਾਣੀ ਅਤੇ ਬਿਸਕੁਟ ਦੇ ਕੇ ਟਾਵਰ 'ਤੇ ਭੇਜਿਆ ਗਿਆ, ਜਿਸ ਨੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਦੇਰ ਤੱਕ ਚਲੇ ਇਸ ਡਰਾਮੇ ਮਗਰੋਂ ਕੁੜੀ ਨੂੰ ਹੇਠਾਂ ਉਤਰਨ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਰਫ਼ 5 ਰੁਪਏ ਦੇ ਵਿਵਾਦ 'ਚ ਕੀਤਾ ਹਮਲਾ, ਆਟਾ ਚੱਕੀ ਵਾਲੇ ਨੇ ਦੰਦ ਨਾਲ ਵੱਢ ਦਿੱਤਾ ਗਾਹਕ ਦਾ ਕੰਨ
NEXT STORY