ਲੁਧਿਆਣਾ (ਖੁਰਾਣਾ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਜਾਰੀ ਹਦਾਇਤਾਂ ਤਹਿਤ ਲੁਧਿਆਣਾ ਐੱਲ. ਪੀ. ਜੀ. ਗੈਸ ਫੈੱਡਰੇਸ਼ਨ ਦੇ ਸਮੁੱਚੇ ਡੀਲਰ ਭਾਈਚਾਰੇ ਵੱਲੋਂ ਏਜੰਸੀਆਂ ਨਾਲ ਸਬੰਧਤ ਖਪਤਕਾਰਾਂ ਨੂੰ ਆਪਣੀ ਈ-ਕੇ. ਵਾਈ. ਸੀ. ਕਰਵਾਉਣ ਸਬੰਧੀ ਸਮੇਂ-ਸਮੇਂ ’ਤੇ ਜਾਗਰੂਕ ਕਰਨ ਅਤੇ ਘਰ-ਘਰ ਪ੍ਰਚਾਰ ਕਰਨ ਸਮੇਤ ਕਈ ਵਾਰ ਮੁਫ਼ਤ ਕੈਂਪ ਵੀ ਲਾਏ ਗਏ ਤਾਂ ਜੋ ਹਰੇਕ ਖਪਤਕਾਰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਰਸੋਈ ਗੈਸ ਕੁਨੈਕਸ਼ਨ ਦੀ ਈ-ਕੇ. ਵਾਈ. ਸੀ. ਕਰਵਾ ਲਵੇ ਅਤੇ ਬਾਅਦ ’ਚ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਡਲਿਵਰੀ ਪ੍ਰਾਪਤ ਕਰਨ ਵਿਚ ਕੋਈ ਦਿੱਕਤ ਨਾ ਆਵੇ ਪਰ ਇਸ ਦੇ ਬਾਵਜੂਦ ਆਪਣੇ ਗੈਸ ਕੁਨੈਕਸ਼ਨ ਦੀ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖਪਤਕਾਰਾਂ ਦੀ ਹੁਣ 15 ਅਗਸਤ ਤੋਂ ਬਾਅਦ ਸ਼ਾਮਤ ਆਉਣ ਵਾਲੀ ਹੈ।
ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ ਹੁਕਮ
ਤਾਜ਼ਾ ਜਾਣਕਾਰੀ ਮੁਤਾਬਕ ਅਜਿਹੇ ਸਾਰੇ ਲਾਪ੍ਰਵਾਹ ਖਪਤਕਾਰਾਂ ਖ਼ਿਲਾਫ਼ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਹੁਣ ਸਖ਼ਤ ਰੁਖ ਅਪਣਾ ਲਿਆ ਗਿਆ ਹੈ, ਜਿਸ ਕਾਰਨ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖਪਤਕਾਰ ਨੂੰ 969 ਰੁਪਏ ਵਾਲੇ ਘਰੇਲੂ ਗੈਸ ਸਿਲੰਡਰ ਦੇ 15 ਅਗਸਤ ਤੋਂ ਬਾਅਦ 1800 ਰੁਪਏ ਦੇ ਕਰੀਬ ਚੁਕਾਉਣੇ ਪੈਣਗੇ।
ਇਹ ਵੀ ਪੜ੍ਹੋ : ਪੰਜਾਬ 'ਚ 15, 16 ਦੀ ਛੁੱਟੀ, 17 ਅਗਸਤ ਨੂੰ ਵੀ ਉਠੀ ਛੁੱਟੀ ਦੀ ਮੰਗ
ਈ-ਕੇ. ਵਾਈ. ਸੀ. ਕਰਵਾਉਣ ਲਈ ਡੀਲਰ ਭਾਈਚਾਰੇ ਨੇ ਨਹੀਂ ਛੱਡੀ ਕੋਈ ਕਸਰ
ਲੁਧਿਆਣਾ ਐੱਲ. ਪੀ. ਜੀ. ਗੈਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ, ਮਹਾਸਕੱਤਰ ਅਰੁਣ ਅਗਰਵਾਲ, ਮੀਤ ਪ੍ਰਧਾਨ ਰਣਜੀਤ ਸਿੰਘ ਗਾਂਧੀ, ਕੁਲਦੀਪ ਕੁਮਾਰ ਜੰਡਾ, ਗੌਰਵ ਹਾਂਡਾ ਅਤੇ ਅਮਿਤ ਕੁਮਾਰ ਥੰਮਣ ਨੇ ਕਿਹਾ ਕਿ ਇੰਡੇਨ ਗੈਸ ਕੰਪਨੀ, ਹਿੰਦੁਸਤਾਨ ਗੈਸ ਕੰਪਨੀ ਅਤੇ ਭਾਰਤ ਗੈਸ ਕੰਪਨੀ ਨਾਲ ਸਬੰਧਤ ਹਰੇਕ ਏਜੰਸੀ ਦੇ ਡੀਲਰਾਂ ਵੱਲੋਂ ਖਪਤਕਾਰ ਦੀ ਈ-ਕੇ. ਵਾਈ. ਸੀ. ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਇੱਥੋਂ ਤੱਕ ਕਿ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਦਫ਼ਤਰ ਖੋਲ੍ਹੇ ਗਏ ਹਨ, ਤਾਂ ਜੋ ਜਿਨ੍ਹਾਂ ਖਪਤਕਾਰ ਵੱਲੋਂ ਅਜੇ ਤੱਕ ਆਪਣੀ ਈ-ਕੇ. ਵਾਈ. ਸੀ. ਨਹੀਂ ਕਰਵਾਈ ਗਈ ਹੈ, ਉਹ ਮੌਕੇ ’ਤੇ ਪਹੁੰਚ ਕੇ ਕੰਮ ਨਿਬੇੜ ਲੈਣ ਪਰ ਹੈਰਾਨੀਜਨਕ ਗੱਲ ਹੈ ਕਿ ਇਸ ਦੇ ਬਾਵਜੂਦ ਜ਼ਿਆਦਾਤਰ ਖਪਤਕਾਰ ਆਪਣੀ ਈ-ਕੇ. ਵਾਈ. ਸੀ. ਕਰਵਾਉਣ ਲਈ ਅੱਗੇ ਨਹੀਂ ਆਏ ਹਨ। ਅਜਿਹੇ ਸਾਰੇ ਖਪਤਕਾਰਾਂ ਨੂੰ ਹੁਣ 15 ਅਗਸਤ ਤੋਂ ਬਾਅਦ 14.2 ਕਿਲੋਗ੍ਰਾਮ ਵਾਲਾ ਘਰੇਲੂ ਗੈਸ ਸਿਲੰਡਰ ਖ਼ਰੀਦਣ ਲਈ ਕਰੀਬ 1800 ਰੁਪਏ ਚੁਕਾਉਣੇ ਪੈਣਗੇ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਪੂਰਥਲਾ ਵਿਖੇ ਮਾਤਾ ਭੱਦਰਕਾਲੀ ਮੰਦਿਰ ਬਾਹਰ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ! ਵੀਡੀਓ ਹੋਈ ਵਾਇਰਲ
NEXT STORY