ਜਸ਼ਪੁਰ- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਕੁੰਕੁਰੀ ਥਾਣਾ ਖੇਤਰ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਧੁਮਾਡਾਂਡ ਪਿੰਡ ਦੀ ਰਹਿਣ ਵਾਲੀ 22 ਸਾਲਾ ਕੁੜੀ ਨੀਲਿਮਾ ਲਾਕੜਾ ਨੇ ਮੰਗਲਵਾਰ ਸਵੇਰੇ ਕੁੰਕੁਰੀ ਥਾਣਾ ਖੇਤਰ ਦੇ ਸਾਹਮਣੇ ਇਕ ਉੱਚੇ ਟਾਵਰ 'ਤੇ ਚੜ੍ਹ ਕੇ ਫਾਹਾ ਲੈ ਲਿਆ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਮੋਬਾਈਲ ਫੋਨ 'ਤੇ ਕੁਝ ਦੇਖ ਰਹੀ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਨੀਲਿਮਾ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਆਤਮਘਾਤੀ ਅਤੇ ਫਾਹੇ ਨਾਲ ਜੁੜੇ ਵੀਡੀਓ ਦੇਖਣ ਦੀ ਗੰਭੀਰ ਆਦਤ ਪੈ ਗਈ ਸੀ। ਉਸ ਦੇ ਪਰਿਵਾਰ ਵੱਲੋਂ ਉਸ ਨੂੰ ਸਮਝਾਉਣ ਦੇ ਬਾਵਜੂਦ ਉਸ ਦੀ ਆਦਤ ਨਹੀਂ ਹਟੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਘਟਨਾ ਤੋਂ ਇਕ ਦਿਨ ਪਹਿਲੇ ਆਪਣੀ 3 ਸਾਲਾ ਧੀ ਦੇ ਦਸਤਾਵੇਜ਼ ਬਣਵਾਉਣ ਮਾਂ ਨਾਲ ਹਸਪਤਾਲ ਗਈ ਸੀ, ਜਿੱਥੇ ਅਚਾਨਕ ਲਾਪਤਾ ਹੋ ਗਈ।
ਦੇਰ ਰਾਤ ਪੁਲਸ ਪੈਟਰੋਲਿੰਗ ਟੀਮ ਨੂੰ ਉਹ ਮਿਲੀ ਅਤੇ ਘਰ ਆਉਣ ਦੀ ਗੱਲ ਕਹਿ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 4 ਵਜੇ ਦੇ ਕਰੀਬ, ਕੁੜੀ ਨੇ ਖੁਦ 112 'ਤੇ ਫ਼ੋਨ ਕਰ ਕੇ ਕਿਹਾ ਕਿ ਪੁਲਸ ਸਟੇਸ਼ਨ 'ਚ ਕੋਈ ਨਹੀਂ ਹੈ। ਪੁਲਸ ਟੀਮ ਦੇ ਪਹੁੰਚਣ 'ਤੇ ਉਸ ਨੇ ਦੱਸਿਆ ਕਿ ਉਹ ਸਿਰਫ਼ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪੁਲਸ ਕਿੰਨੀ ਜਲਦੀ ਪਹੁੰਚਦੀ ਹੈ। ਸਵੇਰੇ ਲਗਭਗ 5 ਵਜੇ ਦੇ ਕਰੀਬ, ਸਥਾਨਕ ਲੋਕਾਂ ਨੇ ਉਸ ਨੂੰ ਪੁਲਸ ਸਟੇਸ਼ਨ ਕੰਪਲੈਕਸ ਦੇ ਟਾਵਰ 'ਤੇ ਚੜ੍ਹਿਆ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀਆਂ ਨੇ ਉਸ ਨੂੰ ਸਮਝਾ ਕੇ ਹੇਠਾਂ ਉਤਰਨ ਲਈ ਰਾਜ਼ੀ ਵੀ ਕਰ ਲਿਆ ਸੀ ਪਰ ਇਸ ਦੌਰਾਨ ਉਹ ਮੋਬਾਈਲ 'ਤੇ ਕੋਈ ਵੀਡੀਓ ਦੇਖਦੀ ਰਹੀ ਅਤੇ ਅਚਾਨਕ ਫਾਹੇ ਲੈ ਕੇ ਖੁਦਕੁਸ਼ੀ ਕਰ ਲਈ। ਜਸ਼ਪੁਰ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਰਾਕੇਸ਼ ਪਾਟਨਵਾਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੁੜੀ ਨੇ ਪਹਿਲਾਂ ਮੋਬਾਈਲ 'ਤੇ ਫਾਹਾ ਲਗਾਉਣ ਦੀ ਵੀਡੀਓ ਦੇਖੀ, ਫਿਰ 112 ਨੂੰ ਫੋਨ ਕੀਤਾ ਅਤੇ ਪੁਲਸ ਟੀਮ ਦੇ ਸਮਝਾਉਣ ਦੇ ਬਾਵਜੂਦ ਉਸ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਟਾਵਰ ਤੋਂ ਹੇਠਾਂ ਉਤਾਰ ਲਿਆ ਹੈ ਅਤੇ ਪੰਚਨਾਮਾ ਅਤੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਹਰ ਪਹਿਲੂ ਨਾਲ ਬਾਰੀਕੀ ਨਾਲ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਝਾਰਖੰਡ 'ਚ ਰਾਜ ਸਭਾ ਚੋਣਾਂ ਲੜੇਗੀ ਭਾਜਪਾ, JMM ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
NEXT STORY