ਨੈਸ਼ਨਲ ਡੈਸਕ : ਮਹਾਰਾਸ਼ਟਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਲਿਆਣ ਪੱਛਮ ਦੇ ਸਿੰਡੀਕੇਟ ਇਲਾਕੇ 'ਚ ਰੈਪਿਡੋ ਬੁੱਕ ਕਰਕੇ ਜਿੰਮ ਜਾ ਰਹੀ ਇਕ ਔਰਤ ਨਾਲ ਰੈਪਿਡੋ ਚਾਲਕ ਵੱਲੋਂ ਛੇੜਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰਤ ਵੱਲੋਂ ਰੌਲਾ ਪਾਉਣ 'ਤੇ ਸਥਾਨਕ ਲੋਕਾਂ ਨੇ ਮੁਲਜ਼ਮ ਦਾ ਚੰਗਾ ਕੁਟਾਪਾ ਚਾੜ੍ਹਿਆ ਅਤੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ।
ਜਾਣਕਾਰੀ ਅਨੁਸਾਰ ਸ਼ਾਮ ਸਮੇਂ ਇਕ ਔਰਤ ਨੇ ਜਿੰਮ ਜਾਣ ਲਈ ਇਕ ਰੈਪਿਡੋ ਬੁੱਕ ਕੀਤਾ। ਪਰ ਰੈਪਿਡੋ ਚਾਲਕ ਨੇ ਔਰਤ 'ਤੇ ਗਲਤ ਨੀਅਤ ਰੱਖਦਿਆਂ ਰੈਪਿਡੋ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ, ਜਿੱਥੇ ਉਸਨੇ ਔਰਤ ਨਾਲ ਛੇੜਛਾੜ ਕਰਦਿਆਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਔਰਤ ਵੱਲੋਂ ਰੌਲਾ ਪਾਉਣ 'ਤੇ ਉਥੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਰੈਪਿਡੋ ਚਾਲਕ ਨੂੰ ਫੜ੍ਹ ਕੇ ਉਸ ਦੀ ਚੰਗੀ ਮਾਰ-ਕੁੱਟ ਕੀਤੀ।
ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਪੀੜਤਾ ਦੇ ਬਿਆਨ 'ਤੇ ਮਾਮਲਾ ਦਰਜ ਕਰ ਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਇਹ ਗੱਡੀਆਂ ਦਿੱਲੀ 'ਚ ਬੈਨ
NEXT STORY