ਭਾਵਨਗਰ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਉੱਚਿਤ ਕਦਮ ਚੁੱਕਦਿਆਂ ਹੋਇਆ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਦੌਰਾਨ ਵੀ ਕਈ ਲੋਕ ਉਲੰਘਣਾ ਕਰਦੇ ਹੋਏ ਖੁਦ ਦੀ ਜਾਨ ਜ਼ੋਖਿਮ 'ਚ ਪਾਉਣ ਵਾਲੇ ਕੰਮ ਕਰਦੇ ਹਨ। ਅਜਿਹਾ ਹੀ ਮਾਮਲਾ ਗੁਜਰਾਤ ਦੇ ਭਾਵਨਗਰ ਜ਼ਿਲੇ 'ਚੋਂ ਸਾਹਮਣੇ ਆਇਆ ਹੈ, ਜਿੱਥੇ 4 ਸਾਲਾ ਬੱਚੀ ਕੋਰੋਨਾ ਪਾਜ਼ੀਟਿਵ ਮਿਲਣ ਕਾਰਨ ਉਸ ਦੇ ਮਾਪਿਆਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ। ਪੁਲਸ ਮੁਤਾਬਕ ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਲੜਕੀ ਦਾ ਪਰਿਵਾਰ ਲਾਕਡਾਊਨ ਹੋਣ ਦੇ ਬਾਵਜੂਦ ਬੱਚੀ ਨੂੰ ਲੈ ਕੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਸੀ।
ਦੱਸਣਯੋਗ ਹੈ ਕਿ ਲੜਕੀ ਦਾ ਪਿਤਾ, ਜੋ ਜਮਨਾਕੁੰਡ ਦੇ ਕੋਰੋਨਾ ਕੰਟਰੋਲ ਖੇਤਰ ਦਾ ਵਸਨੀਕ ਹੈ, ਨੇ ਸਰਕਾਰੀ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਹੋਇਆ ਆਪਣੀ ਪਤਨੀ ਅਤੇ ਬੱਚੇ ਨਾਲ 18 ਕਿਲੋਮੀਟਰ ਦੂਰ ਮੋਟਰਸਾਈਕਲ ‘ਤੇ ਸ਼ੁੱਕਰਵਾਰ ਨੂੰ ਆਪਣੇ ਰਿਸ਼ਤੇਦਾਰ ਕੋਲ ਪਹੁੰਚ ਗਿਆ। ਜਦੋਂ ਸ਼ਨੀਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਜਾਂਚ 'ਚ 4 ਸਾਲਾ ਲੜਕੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਿਲੀ ਸੀ। ਇਹ ਵੀ ਦੱਸਿਆ ਕਿ ਬਾਅਦ 'ਚ ਉਸ ਨੂੰ ਭਾਵਨਗਰ ਦੇ ਇਕ ਹਸਪਤਾਲ 'ਚ ਵੱਖਰੇ ਸੈਂਟਰ 'ਚ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਲੜਕੀ ਦੇ ਮਾਪਿਆਂ ਅਤੇ ਉਸ ਦੇ ਸੰਪਰਕ 'ਚ ਆਏ 2 ਹੋਰ ਵਿਅਕਤੀਆਂ ਨੂੰ ਵੀ ਇਥੇ ਇਕ ਹਸਪਤਾਲ 'ਚ ਵੱਖਰਾ ਰੱਖਿਆ ਗਿਆ ਹੈ।
ਪੁਲਸ ਨੇ ਐਤਵਾਰ ਨੂੰ ਲੜਕੀ ਦੇ ਮਾਪਿਆਂ ਖਿਲਾਫ ਧਾਰਾ 170, ਧਾਰਾ 269, ਧਾਰਾ 270 ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਮਹਾਮਾਰੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।
ਕੋਰੋਨਾ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੀ ਇੰਦੌਰ ਦੀ 3 ਮਹੀਨਿਆਂ ਦੀ ਬੱਚੀ
NEXT STORY