ਨੈਸ਼ਨਲ ਡੈਸਕ- ਦੱਖਣੀ ਸੂਬੇ ਕਰਨਾਟਕ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬੇਲਾਗਾਵੀ ਜ਼ਿਲ੍ਹੇ ਵਿੱਚ ਇੱਕ 24 ਸਾਲਾ ਕੁੜੀ ਦਾ ਉਸ ਦੇ ਹੀ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਨੂੰ 'ਆਨਰ ਕਿਲਿੰਗ' ਦਾ ਮਾਮਲਾ ਦੱਸਦਿਆਂ ਮ੍ਰਿਤਕਾ ਦੇ ਭਰਾ, ਚਾਚੇ ਅਤੇ ਜੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਸਤਿਆਵਾ ਸੰਤੋਸ਼ ਹੇਲਾਵੀ (24) ਵਜੋਂ ਹੋਈ ਹੈ। ਪੁਲਸ ਅਨੁਸਾਰ ਸਤਿਆਵਾ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਚਲੀ ਗਈ ਸੀ, ਜਿਸ ਮਗਰੋਂ ਉਸ ਦੇ ਪਰਿਵਾਰ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਮੁਲਜ਼ਮਾਂ ਨੇ ਸਤਿਆਵਾ ਨੂੰ ਲੱਭ ਕੇ ਉਸ 'ਤੇ ਆਪਣੇ ਭਾਈਚਾਰੇ ਵਿੱਚ ਵਿਆਹ ਕਰਨ ਦਾ ਦਬਾਅ ਪਾਇਆ। ਜਦੋਂ ਉਸ ਨੇ ਮਨ੍ਹਾ ਕਰ ਦਿੱਤਾ, ਤਾਂ ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਜ਼ਹਿਰ ਦੇ ਦਿੱਤਾ ਤੇ ਸਬੂਤ ਮਿਟਾਉਣ ਲਈ ਉਨ੍ਹਾਂ ਨੇ ਲਾਸ਼ ਨੂੰ ਸ਼ਮਸ਼ਾਨਘਾਟ ਵਿੱਚ ਸਾੜ ਦਿੱਤਾ।
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਇਹ ਮਾਮਲਾ ਯਮਕਨਮਰਦੀ ਪੁਲਸ ਸਟੇਸ਼ਨ ਵਿੱਚ ਦਰਜ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਪਹਿਲਾਂ ਇਹ ਕੇਸ ਠੰਡੇ ਬਸਤੇ ਵਿੱਚ ਚਲਾ ਗਿਆ ਸੀ, ਪਰ ਇੰਸਪੈਕਟਰ ਜਾਵੇਦ ਮੁਸ਼ਾਪੁਰੇ ਨੇ ਦੁਬਾਰਾ ਜਾਂਚ ਸ਼ੁਰੂ ਕੀਤੀ। ਪੁਲਸ ਨੇ ਮ੍ਰਿਤਕਾ ਦੀ ਮਾਂ ਦਾ ਵਿਸ਼ਵਾਸ ਜਿੱਤਿਆ, ਜਿਸ ਨੇ ਅਖੀਰ ਵਿੱਚ ਸਾਰੀ ਸੱਚਾਈ ਬਿਆਨ ਕਰ ਦਿੱਤੀ।
ਇਸ ਮਾਮਲੇ 'ਚ ਪੁਲਸ ਨੇ ਚਾਚਾ ਪ੍ਰਕਾਸ਼ ਭੀਮੱਪਾ ਹੇਲਾਵਰ (46), ਭਰਾ ਸ਼ਨੂਰ ਸਦਾਸ਼ਿਵ ਹੇਲਾਵਰ (35) ਤੇ ਜੀਜਾ ਮੋਰਾਬਾਦ ਕੱਲੱਪਾ ਮਯੱਪਾ ਹੇਲਾਵੀ (40) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਕਾਰਵਾਈ 'ਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਦੇ ਕਾਲਿਆਗੰਜ 'ਚ ਅਮਿਤ ਸ਼ਾਹ ਨੇ ਕੀਤਾ ਰੋਡ ਸ਼ੋਅ
NEXT STORY