ਇੰਦੌਰ : ਪੂਰੇ ਦੇਸ਼ 'ਚ ਸਫ਼ਾਈ 'ਚ ਪਹਿਲੇ ਨੰਬਰ 'ਤੇ ਰਹਿਣ ਵਾਲਾ ਇੰਦੌਰ ਸ਼ਹਿਰ ਹੁਣ ਅਸ਼ਲੀਲਤਾ 'ਚ ਵੀ ਨੰਬਰ ਵਨ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹੀਂ ਦਿਨੀਂ ਇੰਦੌਰ ਦੀ ਸ਼ਾਨ ਛੱਪਣ ਦੀ ਦੁਕਾਨ ਅਤੇ ਮੇਘਦੂਤ ਚੋਪਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲੜਕੀ ਰੀਲ ਬਣਾਉਣ ਦੇ ਨਾਮ 'ਤੇ ਅਸ਼ਲੀਲ ਕੱਪੜੇ ਪਾ ਕੇ ਘੁੰਮ ਰਹੀ ਹੈ। ਹੁਣ ਇਸ ਮਾਮਲੇ 'ਚ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਦਾ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ - ਕੇਲੇ ਖਾਣ ਦੇ ਸ਼ੌਕੀਨ ਸਾਵਧਾਨ, ਦੇਖੋ ਕਿਵੇਂ ਥੁੱਕ ਲਾ ਵੇਚ ਰਿਹਾ ਸੀ ਕੇਲੇ, ਬਣ ਗਈ ਵੀਡੀਓ
ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਔਰਤਾਂ ਦੇ ਗ਼ਲਤ ਪਹਿਰਾਵੇ 'ਤੇ ਕਿਹਾ ਕਿ ਇੰਦੌਰ 'ਚ ਅਜਿਹੀ ਅਸ਼ਲੀਲਤਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਲੋਕ ਸੰਵਿਧਾਨ ਵੱਲੋਂ ਦਿੱਤੀਆਂ ਛੋਟਾਂ ਦਾ ਗਲਤ ਫ਼ਾਇਦਾ ਉਠਾ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 4 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ
ਦੱਸ ਦੇਈਏ ਕਿ ਲੜਕੀ ਵਲੋਂ ਉਕਤ ਸਥਾਨ 'ਤੇ ਬਣਾਈ ਗਈ ਰੀਲ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ 'ਚ ਉਹ ਅਸ਼ਲੀਲ ਹਰਕਤਾਂ ਕਰਦੀ ਨਜ਼ਰ ਆ ਰਹੀ ਹੈ। ਕੁੜੀ ਦੀਆਂ ਅਜਿਹੀਆਂ ਹਰੱਕਤਾਂ ਦੇਖ ਕੇ ਛੱਪੜ ਦੀ ਦੁਕਾਨ 'ਤੇ ਆਉਣ-ਜਾਣ ਵਾਲੇ ਹਰੇਕ ਸ਼ਖ਼ਸ ਦੀਆਂ ਨਜ਼ਰ ਸ਼ਰਮ ਨਾਲ ਝੁਕਦੀ ਨਜ਼ਰ ਆ ਰਹੀਆਂ ਸਨ। ਜਦੋਂ ਇਕ ਨੌਜਵਾਨ ਅਤੇ ਲੜਕੀ ਬਾਈਕ 'ਤੇ ਜਾ ਰਹੇ ਸਨ ਤਾਂ ਪਿੱਛੇ ਬੈਠੀ ਲੜਕੀ ਨੇ ਨੌਜਵਾਨ ਦੀਆਂ ਅੱਖਾਂ 'ਤੇ ਹੱਥ ਰੱਖ ਦਿੱਤਾ ਤਾਂ ਕਿ ਉਹ ਲੜਕੀ ਨੂੰ ਅਰਧ ਨਗਨ ਹਾਲਤ 'ਚ ਰੀਲ ਬਣਾਉਂਦੇ ਨਾ ਦੇਖ ਸਕੇ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਵਾਰਾ ਕੁੱਤਿਆਂ ਦਾ ਖ਼ੌਫ਼; 6 ਸਾਲ ਦੇ ਬੱਚੇ ਨੂੰ ਨੋਚਿਆ, ਮੌਤ
NEXT STORY