ਨੈਸ਼ਨਲ ਡੈਸਕ- ਰਾਜਸਥਾਨ ਦੇ ਜੋਧਪੁਰ 'ਚ ਨਿਕਲੀ ਇਕ ਤਿਰੰਗਾ ਯਾਤਰਾ ਉਸ ਸਮੇਂ ਇਕ ਅਧਿਆਤਮਿਕ ਮਾਹੌਲ ਵਿਚ ਬਦਲ ਗਈ, ਜਦੋਂ ਮੰਚ 'ਤੇ ਇਕ ਤਿੰਨ ਸਾਲ ਦੀ ਛੋਟੀ ਜਿਹੀ ਬੱਚੀ ਨੇ 'ਸ਼ਿਵ ਤਾਂਡਵ ਸਤੋਤਰਮ' ਦਾ ਪਾਠ ਕੀਤਾ। ਕੁੜੀ ਦੀ ਆਵਾਜ਼ ਅਤੇ ਆਤਮਵਿਸ਼ਵਾਸ ਨੇ ਅਜਿਹਾ ਮਾਹੌਲ ਬਣਾਇਆ ਕਿ ਸੁਣਨ ਵਾਲੇ ਭਾਵੁਕ ਹੋ ਗਏ। ਇਸ ਪਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ ! ਘਰਾਂ 'ਚ ਆ ਗਈਆਂ ਤਰੇੜਾਂ, ਲੋਕਾਂ ਦੇ ਸੁੱਕੇ ਸਾਹ
ਤਿਰੰਗਾ ਯਾਤਰਾ ਆਮ ਤੌਰ 'ਤੇ ਦੇਸ਼ ਭਗਤੀ ਦੇ ਗੀਤਾਂ, ਨਾਅਰਿਆਂ ਅਤੇ ਬੈਂਡ-ਵਾਜਿਆਂ ਦੇ ਸੰਗੀਤ ਨਾਲ ਭਰੀ ਹੁੰਦੀ ਹੈ ਪਰ ਇਸ ਵਾਰ ਪੂਰਾ ਮਾਹੌਲ ਸ਼ਿਵਮਈ ਹੋ ਗਿਆ, ਕਿਉਂਕਿ ਸਟੇਜ 'ਤੇ ਸ਼ਿਵ ਦੀ ਉਸਤਤ ਕੀਤੀ ਜਾ ਰਹੀ ਸੀ। ਜਿਵੇਂ ਹੀ ਇਕ ਤਿੰਨ ਸਾਲ ਦੀ ਮਾਸੂਮ ਕੁੜੀ ਜੋ ਆਪਣੇ ਪਿਤਾ ਦੀ ਗੋਦ ਵਿਚ ਸੀ, ਨੇ ਮਾਈਕ ਫੜਿਆ ਤਾਂ ਉਸ ਦੇ ਮੂੰਹੋ ਸ਼ਿਵ ਤਾਂਡਵ ਸੁਣ ਕੇ ਹਰ ਕੋਈ ਮੰਤਰਮੁਗਧ ਹੋ ਗਿਆ।
ਇਹ ਵੀ ਪੜ੍ਹੋ- ਘਰਾਂ 'ਚ ਫਸੇ ਲੋਕ, ਸੜਕਾਂ 'ਤੇ ਭਰ ਗਿਆ ਪਾਣੀ, ਮੋਹਲੇਧਾਰ ਮੀਂਹ ਕਾਰਨ ਲੋਕ ਪਰੇਸ਼ਾਨ
ਇਸ ਬੱਚੀ ਦੀ ਉਮਰ ਭਾਵੇਂ ਹੀ ਤਿੰਨ ਸਾਲ ਹੋਵੇ ਪਰ ਉਸ ਦੇ ਚਿਹਰੇ ਦਾ ਭਾਵ, ਉੱਚਾਰਣ ਦੀ ਸ਼ੁੱਧਤਾ ਅਤੇ ਆਵਾਜ਼ ਦਾ ਆਤਮਵਿਸ਼ਵਾਸ ਇੰਨਾ ਪ੍ਰਭਾਵਸ਼ਾਲੀ ਸੀ ਕਿ ਮੰਚ 'ਤੇ ਬੈਠੇ ਲੋਕ ਵੀ ਹੈਰਾਨ ਰਹਿ ਗਏ। ਅਜਿਹਾ ਲੱਗ ਰਿਹਾ ਸੀ ਕਿ ਕਿਸੇ ਤਪਸਵੀ ਦੀ ਵਾਣੀ ਮੰਚ 'ਤੇ ਗੂੰਜ ਰਹੀ ਹੋਵੇ। ਬੱਚੀ ਦੇ ਪਿਤਾ ਨੇ ਉਸ ਨੂੰ ਗੋਦੀ ਵਿਚ ਚੁੱਕਿਆ ਹੋਇਆ ਸੀ ਅਤੇ ਇਹ ਦ੍ਰਿਸ਼ ਵੀ ਲੋਕਾਂ ਦੇ ਦਿਲ ਨੂੰ ਛੂਹ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਲੱਖਾਂ ਲੋਕ ਇਸ ਨੂੰ ਵੇਖ ਚੁੱਕੇ ਹਨ ਅਤੇ ਹਜ਼ਾਰਾਂ ਨੇ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਕੀਤਾ ਹੈ। ਕਈ ਯੂਜ਼ਰਸ ਨੇ ਇਸ 'ਤੇ ਕੁਮੈਂਟ ਕਰਦਿਆਂ ਲਿਖਿਆ ਕਿ ਅੱਜ ਦੇ ਬੱਚਿਆਂ ਵਿਚ ਜੇਕਰ ਅਜਿਹੇ ਸਸਕਾਰ ਹੋਣ ਤਾਂ ਭਵਿੱਖ ਉੱਜਵਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਰੂਰਤਮੰਦਾਂ ਲਈ ਸਰਕਾਰ ਦਾ ਵੱਡਾ ਕਦਮ ! 'ਮੇਰਾ ਘਰ ਮੇਰਾ ਅਧਿਕਾਰ' ਸਕੀਮ ਨੂੰ ਦਿੱਤੀ ਮਨਜ਼ੂਰੀ
NEXT STORY