ਕੋਲਕਾਤਾ– ਕਹਿੰਦੇ ਨੇ ਪਿਆਰ ਸੱਚਾ ਹੋਵੇ ਤਾਂ ਇਨਸਾਨ ਘਰ ਹੀ ਨਹੀਂ ਛੱਡਦਾ ਸਗੋਂ ਸਰਹੱਦਾਂ ਵੀ ਟੱਪ ਜਾਂਦਾ ਹੈ। ਫਿਰ ਚਾਹੇ ਉਹ ਤਰੀਕਾ ਕਾਨੂੰਨੀ ਹੋਵੇ ਜਾਂ ਗੈਰ-ਕਾਨੂੰਨੀ। ਬੰਗਲਾਦੇਸ਼ ਤੋਂ ਇਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਜੋ ਕਦਮ ਚੁੱਕਿਆ, ਉਸ ਲਈ ਸਹੀ ’ਚ ਜਿਗਰਾ ਚਾਹੀਦਾ ਹੈ। ਇਕ ਰਿਪੋਰਟ ਮੁਤਾਬਕ 22 ਸਾਲਾ ਕੁੜੀ ਨੇ ਭਾਰਤ ’ਚ ਰਹਿਣ ਵਾਲੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕੀਤੀ, ਜਿਸ ਲਈ ਉਸ ਨੇ ਬਹਾਦਰੀ ਨਾਲ ਸੁੰਦਰਬਨ ਦੇ ਖ਼ਤਰਨਾਕ ਜੰਗਲ ਹੀ ਨਹੀਂ, ਸਗੋਂ ਤੈਰ ਕੇ ਨਦੀ ਵੀ ਪਾਰ ਕੀਤੀ। ਸਾਰੇ ਜਾਣਦੇ ਹਨ ਕਿ ਸੁੰਦਰਬਨ ਦੇ ਜੰਗਲ ਬੰਗਾਲ ਟਾਈਗਰ ਅਤੇ ਮਗਰਮੱਛਾਂ ਵਰਗੇ ਜਾਨਵਰਾਂ ਦਾ ਘਰ ਹੈ।
ਇਹ ਵੀ ਪੜ੍ਹੋ: CM ਯੋਗੀ ਨੇ ਅਯੁੱਧਿਆ ’ਚ ਰੱਖੀ ਰਾਮ ਮੰਦਰ ਦੇ ਗਰਭ ਗ੍ਰਹਿ ਦੀ ਨੀਂਹ, ਕਿਹਾ- ਇਹ ਦੇਸ਼ ਦਾ ਰਾਸ਼ਟਰ ਮੰਦਰ
ਕੁੜੀ ਨੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਭਾਰਤ ਆਉਣ ਦਾ ਜੋ ਤਰੀਕਾ ਅਪਣਾਇਆ ਹੈ, ਉਸ ਲਈ ਬਹੁਤ ਹਿੰਮਤ ਚਾਹੀਦੀ ਹੈ। ਇਹ ਸੋਚ ਕੇ ਰੂਹ ਕੰਬ ਜਾਂਦੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਬੰਗਲਾਦੇਸ਼ੀ ਕੁੜੀ ਦੀ ਪਛਾਣ ਕ੍ਰਿਸ਼ਨਾ ਮੰਡਲ ਦੇ ਰੂਪ ’ਚ ਹੋਈ ਹੈ। ਭਾਰਤ ’ਚ ਰਹਿਣ ਵਾਲੇ ਅਭਿਕ ਮੰਡਲ ਨਾਲ ਉਸ ਦੀ ਦੋਸਤੀ ਫੇਸਬੁੱਕ ’ਤੇ ਹੋਈ ਸੀ। ਉਨ੍ਹਾਂ ਨੇ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਹੌਲੀ-ਹੌਲੀ ਦੋਹਾਂ ਨੂੰ ਪਿਆਰ ਹੋ ਗਿਆ। ਕ੍ਰਿਸ਼ਨਾ ਕੋਲ ਪਾਸਪੋਸਟ ਨਹੀਂ ਸੀ, ਇਸ ਲਈ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰ ਕੇ ਬੰਗਲਾਦੇਸ਼ ਤੋਂ ਭਾਰਤ ਆਉਣ ਦਾ ਖ਼ਤਰਨਾਕ ਰਸਤਾ ਚੁਣਿਆ।
ਇਹ ਵੀ ਪੜ੍ਹੋ: ਲਖੀਮਪੁਰ ਹਿੰਸਾ ਦੇ ਗਵਾਹ ਦਿਲਬਾਗ ’ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਚਲਾਈਆਂ ਗੋਲੀਆਂ
ਪੁਲਸ ਸੂਤਰਾਂ ਮੁਤਾਬਕ ਸਭ ਤੋਂ ਪਹਿਲਾਂ ਕੁੜੀ ਨੇ ਸੁੰਦਰਬਨ ਜੰਗਲ ’ਚ ਐਂਟਰੀ ਕੀਤੀ, ਜੋ ਰਾਇਲ ਬੰਗਾਲ ਟਾਈਗਰ ਲਈ ਮਸ਼ਹੂਰ ਹਨ। ਇਸ ਤੋਂ ਬਾਅਦ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਨਦੀ ’ਚ ਲੱਗਭਗ 1 ਘੰਟੇ ਤੱਕ ਤੈਰਦੀ ਰਹੀ। ਤਿੰਨ ਦਿਨ ਪਹਿਲਾਂ ਕ੍ਰਿਸ਼ਨਾ ਨੇ ਕੋਲਕਾਤਾ ਦੇ ਕਾਲੀਘਾਟ ਮੰਦਰ ’ਚ ਆਪਣੇ ਪ੍ਰੇਮੀ ਅਭਿਕ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਸੋਮਵਾਰ ਨੂੰ ਉਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ’ਚ ਐਂਟਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਕ੍ਰਿਸ਼ਨਾ ਨੂੰ ਬੰਗਲਾਦੇਸ਼ ਹਾਈ ਕਮਿਸ਼ਨ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਸੁਰਖੀਆਂ ’ਚ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਦੂਜੇ ਦਿਨ ਨਕਦੀ ਅਤੇ ਸਾਮਾਨ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਲਾੜੀ
ਵਿਆਹ ਤੋਂ ਦੂਜੇ ਦਿਨ ਨਕਦੀ ਅਤੇ ਸਾਮਾਨ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਲਾੜੀ
NEXT STORY