ਪਣਜੀ- ਗੋਆ 'ਚ ਇਕ ਮਾਂ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਚਾਰ ਸਾਲਾ ਬੱਚੇ ਦੇ ਕਤਲ ਦਾ ਮਾਮਾਲ ਸਾਹਮਣਏ ਆਉਂਦੀ ਹੀ ਸੋਸ਼ਲ ਮੀਡੀਆ 'ਚ ਤਮਾਮ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਪੁਲਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਬੱਚੇ ਦੇ ਕਤਲ ਤੋਂ ਬਾਅਦ ਮਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਸ ਵਿਚਕਾਰ, ਪੋਸਟਮਾਰਟਮ ਕਰਨ ਵਾਲੇ ਡਾਕਟਰ ਕੁਮਾਰ ਨਾਇਕ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਬੱਚੇ ਦਾ ਕਤਲ 36 ਘੰਟੇ ਪਹਿਲਾਂ ਕੀਤਾ ਗਿਆ ਸੀ। ਬੱਚੇ ਦੀ ਮੌਤ ਗਲਾ ਘੋਟਣ ਨਾਲ ਹੋਈ।
ਜ਼ਿਕਰਯੋਗ ਹੈ ਕਿ ਦਿ ਮਾਇੰਡਫੁਲ ਏ.ਆਈ. ਲੈਬ ਦੀ ਸੀ.ਈ.ਓ. ਸੁਚਨਾ ਸੇਠ ਨੂੰ ਗੋਆ ਦੇ ਇਕ ਸਰਵਿਸ ਅਪਾਰਟਮੈਂਟ 'ਚ ਆਪਣੇ ਪੁੱਤਰ ਦਾ ਕਤਲ ਕਰਨ ਦੇ ਦੋਸ਼ 'ਚ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿਤਰਦੁਰਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਸੁਚਨਾ ਸੇਠ ਦਾ ਅਲੱਗ ਹੋ ਚੁੱਕਾ ਪਤੀ ਵੈਂਕਟਰਮਨ ਆਪਣੇ ਬੱਚੇ ਦੇ ਕਤਲ ਬਾਰੇ ਜਾਣਨ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਜਕਾਰਤਾ ਤੋਂ ਭਰਤ ਪਰਤ ਆਇਆ।
ਇਹ ਵੀ ਪੜ੍ਹੋ- ਨੋਇਡਾ ਦੀ ਗਲੀ-ਗਲੀ 'ਚ ਲੱਗੇ ਬਿੱਲੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ
ਹੱਥਾਂ ਨਾਲ ਨਹੀਂ, ਕਿਸੇ ਹੋਰ ਚੀਜ਼ ਨਾਲ ਕੀਤਾ ਕਤਲ- ਨਾਇਕ
ਡਾਕਟਰ ਕੁਮਾਰ ਨਾਇਕ ਨੇ ਕਿਹਾ ਕਿ ਅਜਿਹਾ ਨਹੀਂ ਲੱਗ ਰਿਹਾ ਕਿ ਬੱਚੇ ਦਾ ਗਲਾ ਹੱਥਾਂ ਨਾਲ ਘੋਟਿਆ ਗਿਆ ਹੋਵੇ, ਨਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਿਰਹਾਣੇ ਜਾਂ ਕਿਸੇ ਹੋਰ ਚੀਜ਼ ਦੇ ਇਸਤੇਮਾਲ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਨਾਇਕ ਨੇ ਕਿਹਾ ਕਿ ਬੱਚੇ ਦੇ ਸਰੀਰ 'ਤੇ ਕੋਈ ਖੂਨ ਦੀ ਕਮੀ ਜਾਂ ਕਿਸੇ ਤਰ੍ਹਾਂ ਦੇ ਸੰਘਰਸ਼ ਦਾ ਨਿਸ਼ਾਨ ਨਹੀਂ ਸੀ। ਹਾਲਾਂਕਿ, ਨਾਇਕ ਨੇ ਕਿਹਾ ਕਿ ਉਹ ਸਹੀ ਸਮੇਂ ਨਹੀਂ ਦੱਸ ਸਕਦੇ ਪਰ ਬੱਚੇ ਦੀ ਮੌਤ 36 ਘੰਟੇ ਪਹਿਲਾਂ ਹੋ ਚੁੱਕੀ ਹੈ। ਚਾਰ ਸਾਲ ਦੇ ਬੱਚੇ ਦੇ ਕਤਲ 'ਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਂਵਤ ਦਾ ਕਹਿਣਾ ਹੈ ਕਿ ਜਿਵੇਂ ਹੀ ਪੁਲਸ ਨੂੰ ਕੁਝ ਸ਼ੱਕੀ ਲੱਗਾ, ਤੁਰੰਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ 'ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ
ਕੌਣ ਹੈ ਸੁਚਨਾ ਸੇਠ
ਸੁਚਨਾ ਸੇਠ ਦਿ ਮਾਇੰਡਫੁਲ ਏ.ਆਈ. ਲੈਬ ਦੀ ਸੀ.ਈ.ਓ. ਹੈ। ਸੋਸ਼ਲ ਮੀਡੀਆ ਅਕਾਊਂਟ ਮੁਤਾਬਕ, ਦੋਸ਼ੀ ਔਰਤ ਏ.ਆਈ. ਐਥਿਕਸ ਮਾਹਿਰ ਅਤੇ ਡਾਟਾ ਵਿਗਿਆਨੀ ਹੈ। ਉਦਯੋਗ ਪ੍ਰਯੋਗਸ਼ਾਲਾਵਾਂ 'ਚ ਮਸ਼ੀਨ ਲਰਨਿੰਗ ਹੱਲ ਨੂੰ ਸਕੇਲ ਕਰਨ ਦਾ 12 ਸਾਲਾਂ ਤੋਂ ਜ਼ਿਆਦਾ ਦਾ ਅਨੁਭਵ ਹੈ। ਉਹ ਏ.ਆਈ. ਐਥਿਕਸ ਸੂਚੀ 'ਚ 100 ਸਭ ਤੋਂ ਪ੍ਰਤਿਭਾਸ਼ਾਲੀ ਔਰਤਾਂ ਵਿਚ ਸ਼ਾਮਲ ਹੈ। ਉਹ ਡਾਟਾ ਐਂਡ ਸੋਸਾਇਟੀ 'ਚ ਮੋਜ਼ਿਲਾ ਫੈਲੋ, ਹਾਰਵਡ ਯੂਨੀਵਰਸਿਟੀ 'ਚ ਬਰਕਮੈਨ ਕਲੇਨ ਸੈਂਟਰ 'ਚ ਫੈਲੋ ਅਤੇ ਰਮਨ ਰਿਸਰਚ ਇੰਸਟੀਚਿਊਟ 'ਚ ਰਿਸਰਚ ਫੈਲੋ ਰਹੀ ਹੈ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
ਕਿਸਾਨ ਆਗੂ ਦਰਸ਼ਨ ਪਾਲ ਨੂੰ ਲੈ ਕੇ ਵੱਡੀ ਖ਼ਬਰ
NEXT STORY