ਪਣਜੀ, (ਭਾਸ਼ਾ)- ਗੋਆ ਪੁਲਸ ਨੇ ਪਿੰਡ ਦੀ ਜ਼ਮੀਨ ਨੂੰ ਬੰਦੋਬਸਤੀ ਖੇਤਰ ’ਚ ਤਬਦੀਲ ਕਰਨ ਦੇ ਵਿਰੋਧ ’ਚ ਰਾਤ ਭਰ ਪ੍ਰਦਰਸ਼ਨ ਕਰ ਰਹੇ ਰੈਵੋਲਿਊਸ਼ਨਰੀ ਗੋਆ ਪਾਰਟੀ ਦੇ ਵਿਧਾਇਕ ਵੀਰੇਸ਼ ਬੋਰਕਰ ਅਤੇ ਕਈ ਹੋਰਾਂ ਨੂੰ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਦੇ ਦਫ਼ਤਰ ਤੋਂ ਸ਼ਨੀਵਾਰ ਸਵੇਰੇ ਕਥਿਤ ਤੌਰ ’ਤੇ ਧੂਹ ਕੇ ਬਾਹਰ ਕੱਢ ਦਿੱਤਾ। ਵਿਧਾਇਕ ਨੇ ਪੁਲਸ ’ਤੇ ਕੁੱਟਮਾਰ ਦੇ ਇਲਜ਼ਾਮ ਲਾਏ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਅਰਜ਼ੀ ਦਾਇਰ ਕੀਤੀ।
ਪੁਲਸ ਕਾਰਵਾਈ ਤੋਂ ਬਾਅਦ ਵਿਧਾਇਕ ਅਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਖ਼ਿਲਾਫ ਆਪਣਾ ਵਿਰੋਧ ਜਾਰੀ ਰੱਖਣ ਲਈ ਇਕ ਵੱਖਰੀ ਜਗ੍ਹਾ ਚੁਣੀ, ਜਦਕਿ ਵਿਸ਼ਵਜੀਤ ਰਾਣੇ (ਮਨਿਸਟਰ ਆਫ ਟਾਊਨ ਐਂਡ ਕੰਟਰੀ ਪਲੈਨਿੰਗ) ਨੇ ਪ੍ਰਦਰਸ਼ਨਕਾਰੀਆਂ ਨੂੰ ‘ਬਲੈਕਮੇਲਰ’ ਦੱਸਦੇ ਹੋਏ ਹੁਕਮ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉੱਤਰੀ ਗੋਆ ਦੇ ਸੈਂਟ ਆਂਦਰੇ ਵਿਧਾਨ ਸਭਾ ਖੇਤਰ ਦੇ ਪਾਲੇਮ-ਸਿਰੀਦਾਓ ਪਿੰਡ ’ਚ 84,000 ਵਰਗ ਮੀਟਰ ਜ਼ਮੀਨ ਨੂੰ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਨੇ ਐਕਟ ਦੀ ਧਾਰਾ 39-ਏ ਦੀ ਦੁਰਵਰਤੋਂ ਕਰਦੇ ਹੋਏ ਗੈਰ-ਬਸਤੀ ਖੇਤਰ ਤੋਂ ਬਸਤੀ ਖੇਤਰ ’ਚ ਤਬਦੀਲ ਕਰ ਦਿੱਤਾ।
ਸ਼ੁੱਕਰਵਾਰ ਨੂੰ ਪਿੰਡ ਦੇ ਨਿਵਾਸੀ ਵਿਰੋਧ ਪ੍ਰਦਰਸ਼ਨ ਕਰਨ ਲਈ ਵਿਭਾਗ ਦੇ ਦਫ਼ਤਰ ਤੱਕ ਮਾਰਚ ਕਰਦੇ ਹੋਏ ਪਹੁੰਚੇ। ਲੱਗਭਗ 100 ਪਿੰਡ ਵਾਸੀ ਹੁਕਮ ਨੂੰ ਤੁਰੰਤ ਰੱਦ ਕਰਨ ਦੀ ਆਪਣੀ ਮੰਗ ਨੂੰ ਲੈ ਕੇ ਰਾਤ ਭਰ ਉੱਥੇ ਰੁਕੇ ਰਹੇ। ਪ੍ਰਦਰਸ਼ਨਕਾਰੀਆਂ ’ਚ ਜ਼ਿਆਦਾਤਰ ਔਰਤਾਂ ਸਨ। ਪੁਲਸ ਦੀ ਇਕ ਟੀਮ ਸ਼ਨੀਵਾਰ ਸਵੇਰੇ ਦਫ਼ਤਰ ਪਹੁੰਚੀ ਅਤੇ ਵਿਧਾਇਕ ਬੋਰਕਰ ਨੂੰ ਹੋਰਾਂ ਦੇ ਨਾਲ ਉੱਥੋਂ ਧੂਹ ਕੇ ਲੈ ਗਈ।
ਦੇਸ਼ ਦੀਆਂ 32 ਯੂਨੀਵਰਸਿਟੀਆਂ ਹਨ 'ਫਰਜ਼ੀ', UGC ਨੇ ਜਾਰੀ ਕੀਤੇ ਨਾਂ
NEXT STORY