ਗੁਹਾਟੀ- ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਮੁੜ ਵੱਧ ਰਹੇ ਹਨ। ਇਸ ਵਿਚ ਆਸਾਮ ਦੇ ਉਦਯੋਗ ਅਤੇ ਵਣਜ ਮੰਤਰੀ ਚੰਦਰਮੋਹਨ ਪਟੋਵਾਰੀ ਇਸ ਨੂੰ ਲੈ ਕੇ ਅਜੀਬੋ-ਗਰੀਬ ਬਿਆਨ ਦੇ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਆਸਾਮ ਦੇ ਉਦਯੋਗ ਮੰਤਰੀ ਚੰਦਰ ਮੋਹਨ ਪਟੋਵਾਰੀ ਨੇ ਅਜੀਬ ਦਾਅਵਾ ਕੀਤਾ ਅਤੇ ਕਿਹਾ ਕਿ ਭਗਵਾਨ ਦਾ ਸੁਪਰ ਕੰਪਿਊਟਰ ਤੈਅ ਕਰ ਰਿਹਾ ਹੈ ਕਿ ਕੌਣ ਸੰਕ੍ਰਮਿਤ ਹੋਵੇਗਾ ਅਤੇ ਕੌਣ ਧਰਤੀ ਛੱਡੇਗਾ।
ਇਹ ਵੀ ਪੜ੍ਹੋ : ਕਾਬੁਲ ਤੋਂ ਜਾਨ ਬਚਾ ਕੇ ਪਰਤੀ ਮਾਂ 12 ਸਾਲ ਮਗਰੋਂ ਧੀ ਨੂੰ ਮਿਲੀ, ਇਕ-ਦੂਜੇ ਨੂੰ ਵੇਖਦਿਆਂ ਉੱਚੀ-ਉੱਚੀ ਰੋਣ ਲੱਗੀਆਂ
2 ਫੀਸਦੀ ਮੌਤ ਦਰ ਕਾਰਨ ਕੋਰੋਨਾ ਧਰਤੀ ’ਤੇ ਆਇਆ
ਭਾਜਪਾ ਮੰਤਰੀ ਪਟੋਵਾਰੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੱਗੇ ਕਿਹਾ ਕਿ ਕੁਦਰਤ ਨੇ ਤੈਅ ਕੀਤਾ ਹੈ ਕੌਣ ਸੰਕ੍ਰਮਿਤ ਹੋਵੇਗਾ ਅਤੇ ਕੌਣ ਨਹੀਂ। ਨਾਲ ਹੀ ਇਹ ਵੀ ਕੁਦਰਤ ਤੈਅ ਕਰ ਰਹੀ ਹੈ ਕਿ ਕਿਸ ਨੂੰ ਧਰਤੀ ਤੋਂ ਦੂਰ ਲੈ ਕੇ ਜਾਇਆ ਜਾਵੇਗਾ। ਇਹ ਸਭ ਭਗਵਾਨ ਦੇ ਸੁਪਰ ਕੰਪਿਊਟਰ ਨਾਲ ਹੋ ਰਿਹਾ ਹੈ, ਜਿਸ ਨੂੰ ਇਨਸਾਨ ਨੇ ਨਹੀਂ ਬਣਾਇਆ ਹੈ। ਪਟੋਵਰੀ ਨੇ ਕਿਹਾ ਕਿ ਕੰਪਿਊਟਰ ਨੇ 2 ਫੀਸਦੀ ਮੌਤ ਦਰ ਨਾਲ ਕੋਰੋਨਾ ਵਾਇਰਸ ਨੂੰ ਧਰਤੀ ’ਤੇ ਭੇਜਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : HAF ਅਤੇ ਖਾਲਸਾ ਟੁਡੇ ਨੇ PM ਮੋਦੀ ਨੂੰ ਭੇਜੀ ਸਾਂਝੀ ਚਿੱਠੀ, ਕੀਤੀ ਇਹ ਖ਼ਾਸ ਅਪੀਲ
ਡਬਲਿਊ.ਐੱਚ.ਓ. ’ਤੇ ਵੀ ਵਿੰਨ੍ਹਿਆ ਨਿਸ਼ਾਨਾ
ਆਪਣੇ ਬਿਆਨ ’ਚ ਮੰਤਰੀ ਪਟੋਵਰੀ ਨੇ ਡਬਲਿਊ.ਐੱਚ.ਓ. ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ ਇਕ ਮਾਮੂਲੀ ਵਾਇਰਸ ਦਾ ਇਲਾਜ ਨਹੀਂ ਲੱਭ ਸਕਿਆ। ਆਸਾਮ ਦੇ ਉਦਯੋਗ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਨੇ ਕਿਹਾ ਹੈ ਕਿ ਇਹ ਸਭ ਸਮਝ ਤੋਂ ਪਰੇ ਹੈ ਕਿ ਕੋਈ ਜ਼ਿੰਮੇਵਾਰ ਮੰਤਰੀ ਅਜਿਹੀ ਟਿੱਪਣੀ ਕਿਵੇਂ ਕਰ ਸਕਦਾ ਹੈ। ਕਾਂਗਰਸ ਨੇ ਕਿਹਾ ਕਿ ਜੇਕਰ ਕੋਈ ਵਿਗੜੇ ਹਾਲਾਤ ਨੂੰ ਨਹੀਂ ਸੰਭਾਲ ਸਕਿਆ ਹੈ ਤਾਂ ਭਗਵਾਨ ’ਤੇ ਹੀ ਦੋਸ਼ ਮੜ੍ਹਦਾ ਹੈ। ਮੰਤਰੀ ਜੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੇਸ਼ ’ਚ ਕੋਰੋਨਾ ਦੇ ਮਾਮਲੇ ਪਿਛਲੇ 4 ਦਿਨਾਂ ਤੋਂ ਰਫ਼ਤਾਰ ਫੜਨ ਲੱਗੇ ਹਨ। ਪਟੋਵਾਰੀ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ’ਤੇ ਵੀ ਆਲੋਚਨਾ ਹੋ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਤਾਮਿਲਨਾਡੂ ਸਰਕਾਰ ਦਾ ਵੱਡਾ ਕਦਮ, ਵਿਧਾਨ ਸਭਾ 'ਚ ਪਾਸ ਕੀਤਾ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ
NEXT STORY