ਵਾਸ਼ਿੰਗਟਨ : ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਦਿ ਖਾਲਸਾ ਟੁਡੇ ਨੇ 22 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸੰਯੁਕਤ ਪੱਤਰ ਭੇਜਿਆ ਸੀ। ਇਸ ਪੱਤਰ ਵਿਚ ਭਾਰਤ ਨੂੰ ਅਫ਼ਗਾਨਿਸਤਾਨ ਵਿਚ ਹਿੰਦੂਆਂ, ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਅਤ ਨਿਕਾਸੀ ਯਕੀਨੀ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿਚ ਜਾਂ ਦੁਨੀਆ ਵਿਚ ਕਿਤੇ ਵੀ ਮੁੜ ਵਸੇਬੇ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸੁਹਾਗ ਸ਼ੁਕਲਾ ਅਤੇ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਦਿ ਖਾਲਸਾ ਟੁਡੇ ਦੇ ਸੰਸਥਾਪਕ ਸੁਖੀ ਚਾਹਲ ਵੱਲੋਂ ਦਸਤਖ਼ਤ ਕੀਤੇ ਗਏ ਇਸ ਪੱਤਰ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਗਿਆ ਹੈ ਅਸੀਂ ਤੁਹਾਡੀ ਸਰਕਾਰ ਨੂੰ ਕਿਸੇ ਵੀ ਹਿੰਦੂ, ਸਿੱਖ, ਈਸਾਈ ਅਤੇ ਹੋਰ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਪ੍ਰਵੇਸ਼ ਅਤੇ ਸਿਆਸੀ ਸ਼ਰਨ ਦੇਣ ਦੀ ਅਪੀਲ ਕਰਦੇ ਹਾਂ, ਜੋ ਅਫ਼ਗਾਨਿਸਤਾਨ ਦੀ ਦਹਿਸ਼ਤ ਭਰੀ ਜ਼ਿੰਦਗੀ ਤੋਂ ਪਲਾਇਨ ਕਰਕੇ ਭਾਰਤ ਆ ਰਹੇ ਹਨ। ਪੱਤਰ ਵਿੱਚ ਲਿਖਿਆ ਹੈ ਕਿ ਜੋ ਲੋਕ ਭਾਰਤ ਦੀ ਨਾਗਰਿਕਤਾ ਲਈ ਅਪਲਾਈ ਕਰਦੇ ਹਨ ਉਨ੍ਹਾਂ ਨੂੰ ਨਿਵਾਸ ਵੀਜ਼ਾ ਦਿੱਤਾ ਜਾਵੇ ਜੋ 5 ਸਾਲ ਤੋਂ ਘੱਟ ਨਾ ਹੋਵੇ। ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਲਈ ਕਾਨੂੰਨੀ ਮਾਨਤਾ ਅਤੇ ਸਿਆਸੀ ਸ਼ਰਨ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕ ਸਰਕਾਰੀ ਲਾਭਾਂ ਜਿਵੇਂ ਕਿ ਸਰੀਰਕ ਅਤੇ ਮਾਨਸਿਕ ਸਿਹਤ ਦੇਖ਼ਭਾਲ, ਸਿੱਖਿਆ, ਆਰਥਿਕ ਜਾਂ ਕਾਰੋਬਾਰੀ ਕਰਜ਼ੇ, ਗ੍ਰਾਂਟਾਂ ਅਤੇ ਹੋਰ ਰੁਜ਼ਗਾਰ ਦੇ ਮੌਕਿਆਂ ਲਈ ਯੋਗ ਹੋਣ ਅਤੇ ਇਨ੍ਹਾਂ ਸ਼ਰਨਾਰਥੀਆਂ ਨੂੰ ਅਸਥਾਈ ਰਿਹਾਇਸ਼ ਵੀ ਉਪਲਬੱਧ ਕਰਾਈ ਜਾਵੇ।
ਐਮਰਜੈਂਸੀ ਲੈਂਡਿੰਗ ਦੇ 11 ਘੰਟਿਆਂ ਬਾਅਦ ਬੰਗਲਾਦੇਸ਼ ਦਾ ਜਹਾਜ਼ ਢਾਕਾ ਰਵਾਨਾ, ਪਾਇਲਟ ਦੀ ਹਾਲਤ ਗੰਭੀਰ
NEXT STORY