ਨਵੀਂ ਦਿੱਲੀ- ਬੁਲਗਾਰੀਆ ਦੇ ਦ੍ਰਿਸ਼ਟੀਹੀਣ ਭਵਿੱਖ ਦੱਸਣ ਵਾਲੇ ਬਾਬਾ ਵੇਂਗਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ’ਚ ਸੋਨੇ (ਗੋਲਡ) ਦੀਆਂ ਕੀਮਤਾਂ ’ਚ ਇਕ ਵੱਡਾ ਉਛਾਲ ਆ ਸਕਦਾ ਹੈ । ਉਨ੍ਹਾਂ ਦਾ ਅੰਦਾਜ਼ਾ ਹੈ ਕਿ 2026 ’ਚ ਗਲੋਬਲ ਆਰਥਿਕ ਸੰਕਟ, ਬੈਂਕਿੰਗ ਪ੍ਰਣਾਲੀ ’ਚ ਪ੍ਰੇਸ਼ਾਨੀ ਜਾਂ ‘ਨਕਦੀ ਸੰਕਟ’ ਵਰਗੀ ਸਥਿਤੀ ਆ ਸਕਦੀ ਹੈ ਅਤੇ ਇਸ ਦੌਰਾਨ ਸੋਨੇ ਦੀਆਂ ਕੀਮਤਾਂ 25 ਤੋਂ 40 ਫੀਸਦੀ ਤੱਕ ਵੱਧ ਸਕਦੀਆਂ ਹਨ। ਭਾਰਤ ’ਚ ਇਸ ਭਵਿੱਖਵਾਣੀ ਨੂੰ ਪ੍ਰਮੁੱਖਤਾ ਮਿਲੀ ਹੈ ਕਿਉਂਕਿ ਅੱਜਕਲ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਨਿਵੇਸ਼ਕ ਇਸ ਨੂੰ ਸੁਰੱਖਿਅਤ ਸਹਾਰਾ ਬਦਲ ਦੇ ਰੂਪ ’ਚ ਵੇਖ ਰਹੇ ਹਨ।
ਉਨ੍ਹਾਂ ਦੀਆਂ ਕਈ ਸਾਰੀਆਂ ਭਵਿੱਖਵਾਣੀਆਂ ਸੱਚ ਸਾਬਤ ਹੋਈਆਂ ਹਨ। ਅਮਰੀਕਾ ’ਚ ਹੋਏ 9/11 ਅੱਤਵਾਦੀ ਹਮਲੇ, 2025 ’ਚ ਮਿਆਂਮਾਰ ’ਚ ਭੂਚਾਲ, ਰਾਜਕੁਮਾਰੀ ਡਾਇਨਾ ਦੀ ਮੌਤ ਦੀ ਤਰੀਕ ਵਰਗੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਈ ਵੱਡੀਆਂ ਭਵਿੱਖਵਾਣੀਆਂ ਕੀਤੀਆਂ ਸਨ, ਜੋ ਸੱਚ ਸਾਬਤ ਹੋਈਆਂ ਹਨ। ਬੀਤੇ ਕੁਝ ਸਮੇਂ ਤੋਂ ਸੋਨੇ ਦੀ ਕੀਮਤ ਦੇ ਰਿਕਾਰਡ ਆਲ ਟਾਈਮ ਹਾਈ ’ਤੇ ਪੁੱਜਣ ਅਤੇ ਅਚਾਨਕ ਇਸ ਦੀ ਕੀਮਤ ਘੱਟ ਹੋਣ ਨਾਲ ਲੋਕ ਇਸ ’ਚ ਨਿਵੇਸ਼ ਨੂੰ ਲੈ ਕੇ ਚਿੰਤਤ ਹਨ। ਸੋਨਾ ਲੰਬੇ ਸਮੇਂ ਤੋਂ ਸੁਰੱਖਿਆ ਦਾ ਆਧਾਰ ਮੰਨਿਆ ਜਾਂਦਾ ਹੈ ਪਰ ਇਸ ਦੀ ਕੀਮਤ ’ਚ ਹਾਲ ਦੇ ਦਿਨਾਂ ’ਚ ਉਤਰਾਅ-ਚੜ੍ਹਾਅ ਨੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਹਾਲ ਹੀ ’ਚ ਮਲਟੀ ਕਮੋਡਿਟੀ ਐਕਸਚੇਂਜ ਆਫ ਇੰਡੀਆ (ਐੱਮ. ਸੀ. ਐਕਸ.) ’ਤੇ ਸੋਨੇ ਦੀ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਲੈਵਲ ਨੂੰ ਛੂਹ ਗਈ। ਇਸ ਨਾਲ ਨਿਵੇਸ਼ਕਾਂ ’ਚ ਹੜਕੰਪ ਮੱਚ ਗਿਆ। ਹੁਣ ਸਵਾਲ ਇਹ ਹੈ ਕਿ ਸਾਲ 2026 ’ਚ ਸੋਨੇ ਦੀਆਂ ਕੀਮਤਾਂ ਵਧਣਗੀਆਂ ਜਾਂ ਘਟਣਗੀਆਂ?
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਨਕਦੀ ਦੀ ਆ ਸਕਦੀ ਹੈ ਭਾਰੀ ਕਮੀ
ਐਕਸਪਰਟਸ ਦਾ ਮੰਨਣਾ ਹੈ ਕਿ ਦੁਨੀਆਭਰ ’ਚ ਤਮਾਮ ਭੂ- ਸਿਆਸੀ ਘਟਨਾਕ੍ਰਮਾਂ ਦੌਰਾਨ ਸੋਨੇ ਦੀਆਂ ਕੀਮਤਾਂ ਲਗਾਤਾਰ ਅਪ-ਡਾਊਨ ਹੋ ਰਹੀਆਂ ਹਨ। ਟੈਰਿਫ, ਟ੍ਰੇਡ ਵਾਰ ਵਰਗੀਆਂ ਬੇਯਕੀਨੀਆਂ ਵਿਚਾਲੇ ਇਸ ਦੀ ਡਿਮਾਂਡ ਵੀ ਵੱਧ ਰਹੀ ਹੈ। ਬਾਬਾ ਵੇਂਗਾ ਦੀ ਭਵਿੱਖਵਾਣੀ ਮੁਤਾਬਕ ਆਉਣ ਵਾਲੇ ਸਮੇਂ ’ਚ ਦੁਨੀਆ ਹੌਲੀ-ਹੌਲੀ ਨਕਦੀ ਸੰਕਟ ਵੱਲ ਵੱਧ ਰਹੀ ਹੈ। ਬਾਬਾ ਵੇਂਗਾ ਨੇ ਆਉਣ ਵਾਲੇ ਸਮੇਂ ਲਈ ‘ਕ੍ਰੈਸ਼-ਕਰੰਚ’ ਦੀ ਸਥਿਤੀ ਦੇ ਆਉਣ ਦੀ ਭਵਿੱਖਵਾਣੀ ਕੀਤੀ ਹੈ ਯਾਨੀ ਕਿ ਨਕਦੀ ਦੀ ਭਾਰੀ ਕਮੀ ਆ ਸਕਦੀ ਹੈ। ਇਤਿਹਾਸ ਗਵਾਹ ਰਿਹਾ ਹੈ ਕਿ ਅਜਿਹੇ ਮਾੜੇ ਦੌਰ ’ਚ ਸੋਨੇ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਹਨ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਅਗਲੀ ਦੀਵਾਲੀ ਤੱਕ ਸੋਨੇ ਦੀ ਕੀਮਤ ਹੋ ਸਕਦੀ ਹੈ 1,82,000 ਰੁਪਏ ਤੱਕ
ਲਿਕਵੀਡਿਟੀ ਦੀ ਕਮੀ ਹੋਣ ਦਾ ਅਸਰ ਦੇਸ਼ ਦੇ ਫਾਈਨਾਂਸ਼ੀਅਲ ਸਿਸਟਮ ’ਤੇ ਪਵੇਗਾ। ਆਮ ਤੌਰ ’ਤੇ ਮੰਦੀ ਦੌਰਾਨ ਸੋਨਾ ਮਹਿੰਗਾ ਹੁੰਦਾ ਹੈ। ਪਿਛਲੇ ਗਲੋਬਲ ਸੰਕਟਾਂ ਦੇ ਸਮੇਂ ’ਚ ਵੀ ਸੋਨੇ ਦੀਆਂ ਕੀਮਤਾਂ ’ਚ 20 ਤੋਂ 50 ਫੀਸਦੀ ਦਾ ਉਛਾਲ ਆਇਆ ਹੈ। ਜੇਕਰ 2026 ’ਚ ਵੀ ਕੋਈ ਸੰਕਟ ਆਉਂਦਾ ਹੈ, ਤਾਂ ਐਕਸਪਰਟਸ ਮੁਤਾਬਕ ਸੋਨੇ ਦੀਆਂ ਕੀਮਤਾਂ ’ਚ 25 ਤੋਂ 40 ਫੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਇਸ ਨਾਲ ਅਗਲੇ ਸਾਲ ਦੀ ਦੀਵਾਲੀ ਤੱਕ ਭਾਰਤ ’ਚ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 1,62,500 ਤੋਂ 1,82,000 ਦੇ ਵਿਚਕਾਰ ਹੋ ਜਾਵੇਗੀ, ਜੋ ਖੁਦ ’ਚ ਇਕ ਹੋਰ ਨਵਾਂ ਰਿਕਾਰਡ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਕੇਵੜੀਆ ਪੁੱਜੇ PM ਮੋਦੀ, ਸਟੈਚੂ ਆਫ਼ ਯੂਨਿਟੀ ਵਿਖੇ ਸਰਦਾਰ ਵੱਲਭਭਾਈ ਪਟੇਲ ਨੂੰ ਭੇਟ ਕੀਤੀ ਸ਼ਰਧਾਂਜਲੀ
NEXT STORY