ਨੇਲੋਰ- ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਵੈਂਕਟਚਲਮ ਟੋਲ ਪਲਾਜ਼ਾ 'ਤੇ 'ਤਸਕਰੀ' ਕੀਤਾ ਗਿਆ 3.38 ਕਰੋੜ ਰੁਪਏ ਦਾ ਕੁੱਲ 4.2 ਕਿਲੋ ਸੋਨਾ ਵਿਜੀਲੈਂਸ ਅਧਿਕਾਰੀਆਂ ਨੇ ਜ਼ਬਤ ਕੀਤਾ ਹੈ। ਪੁਲਸ ਨੇ ਕਿਹਾ ਕਿ ਬਿਨਾਂ ਸਹੀ ਦਸਤਾਵੇਜ਼ਾਂ ਦੇ ਚੇਨਈ ਤੋਂ ਨੇਲੋਰ ਦੇ ਇਕ ਵਪਾਰੀ ਕੋਲ ਸੋਨਾ ਗੈਰ-ਕਾਨੂੰਨੀ ਢੰਗ ਨਾਲ ਲਿਜਾਇਆ ਜਾ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਗਈ ਅਤੇ ਅਸੀਂ ਵੈਂਕਟਚਲਮ ਟੋਲ ਪਲਾਜ਼ਾ 'ਤੇ ਵਿਜੀਲੈਂਸ ਅਧਿਕਾਰੀਆਂ ਦੀ ਇਕ ਟੀਮ ਤਾਇਨਾਤ ਕੀਤੀ। ਉਨ੍ਹਾਂ ਮੁਲਜ਼ਮਾਂ ਨੂੰ 4.2 ਕਿਲੋ ਸੋਨੇ ਦੇ ਗਹਿਣੇ ਲੈ ਕੇ ਜਾਂਦੇ ਹੋਏ ਫੜ ਲਿਆ। ਉਹ ਚੇਨਈ ਤੋਂ ਨੇਲੋਰ ਦੀ ਗਹਿਣਿਆਂ ਦੀਆਂ ਦੁਕਾਨਾਂ 'ਤੇ 'ਹਾਲਮਾਰਕਿੰਗ' ਲਈ ਸੋਨਾ ਲਿਆਏ ਸਨ ਅਤੇ ਬਿਨਾਂ ਸਹੀ ਦਸਤਾਵੇਜ਼ਾਂ ਦੇ ਇਸ ਨੂੰ ਲੈ ਕੇ ਵਾਪਸ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਚੇਨਈ ਤੋਂ ਆ ਰਹੀ ਇਕ ਕਾਰ ਨੂੰ 'ਟੋਲ ਪਲਾਜ਼ਾ' 'ਤੇ ਰੋਕ ਕੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਸੋਨਾ ਬਰਾਮਦ ਕੀਤਾ ਗਿਆ।
ਪੁਲਸ ਮੁਤਾਬਕ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਹਰਸ਼ ਜੈਨ, ਅੰਨਾ ਰਾਮ ਅਤੇ ਰਣਜੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਗੁਡਸ ਐਂਡ ਸਰਵਿਸਿਜ਼ ਟੈਕਸ (GST) ਦੀ ਉਲੰਘਣਾ ਨਾਲ ਸਬੰਧਤ ਹੈ, ਇਸ ਲਈ ਜ਼ਬਤ ਕੀਤਾ ਗਿਆ ਸੋਨਾ ਅਤੇ ਸ਼ੱਕੀਆਂ ਨੂੰ GST ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਮੁਤਾਬਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਤਸਕਰੀ ਦਾ ਮਕਸਦ ਟੈਕਸ ਅਤੇ ਕਾਨੂੰਨੀ ਜਾਂਚ ਤੋਂ ਬਚਣਾ ਸੀ।
ਤੇਜ਼ ਰਫ਼ਤਾਰ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਕੁੜੀ ਦੀ ਮੌਤ
NEXT STORY