ਮੁੰਬਈ (ਏਜੰਸੀ)- ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 17-18 ਜਨਵਰੀ ਦੀ ਦਰਮਿਆਨੀ ਰਾਤ ਨੂੰ ਵੱਖ-ਵੱਖ ਮਾਮਲਿਆਂ ਵਿਚ ਕੁੱਲ 2.55 ਕਰੋੜ ਰੁਪਏ ਦਾ ਸੋਨਾ ਅਤੇ ਹੀਰੇ ਜ਼ਬਤ ਕੀਤੇ ਹਨ। ਪਹਿਲੇ ਮਾਮਲੇ ਵਿਚ ਖਾਸ ਜਾਣਕਾਰੀ ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆ ਰਹੇ 2 ਯਾਤਰੀਆਂ ਨੂੰ ਰੋਕਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਸ਼ੱਕੀਆਂ ਦੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿਚ ਲੁਕੋਇਆ ਗਿਆ 24 ਕੈਰੇਟ ਕੱਚੇ ਸੋਨੇ ਦਾ ਪਾਊਡਰ ਬਰਾਮਦ ਕੀਤਾ।
ਅਧਿਕਾਰੀਆਂ ਵੱਲੋਂ ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 2.465 ਕਿਲੋਗ੍ਰਾਮ ਸੀ। ਇਸ ਦੀ ਅਨੁਮਾਨਤ ਕੀਮਤ 1.80 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੋਵੇਂ ਯਾਤਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਕ ਹੋਰ ਘਟਨਾ ਵਿਚ ਦੁਬਈ ਜਾਣ ਵਾਲੀ ਉਡਾਣ ਵਿਚ ਚੜ੍ਹਨ ਦੀ ਤਿਆਰੀ ਕਰ ਰਹੇ ਇਕ ਯਾਤਰੀ ਨੂੰ ਰੋਕਿਆ ਗਿਆ। ਪੂਰੀ ਤਰ੍ਹਾਂ ਜਾਂਚ ਕਰਨ ’ਤੇ ਯਾਤਰੀ ਕੋਲੋਂ 74.90 ਲੱਖ ਰੁਪਏ ਦੇ ਕੱਟੇ ਅਤੇ ਪਾਲਿਸ਼ ਕੀਤੇ ਹੀਰੇ ਮਿਲੇ।
ਪੰਜਾਬ 'ਚ ਵੱਡਾ ਹਾਦਸਾ, ਵਿਆਹ ਤੋਂ ਆਉਂਦੇ ਮੁੰਡਿਆਂ ਦੀ ਗੱਡੀ ਪਲਟੀ, ਦੋ ਦੀ ਮੌਤ
NEXT STORY