ਲਖਨਊ- ਰਾਜਧਾਨੀ ਲਖਨਊ ਦਾ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡਾ ਹੁਣ 24 ਘੰਟੇ ਉਡਾਣਾਂ ਲਈ ਤਿਆਰ ਹੈ। ਹਵਾਈ ਪੱਟੜੀ ਦੀ ਮੁੜ-ਕਾਰਪੈਟਿੰਗ ਅਤੇ 2 ਨਵੇਂ ਟੈਕਸੀ-ਵੇਅ ਦੇ ਨਿਰਮਾਣ ਤੋਂ ਬਾਅਦ ਹਵਾਈ ਅੱਡੇ ’ਤੇ ਰੋਜ਼ਾਨਾ 6 ਘੰਟਿਆਂ ਲਈ ਉਡਾਣਾਂ ’ਤੇ ਲੱਗੀ ਪਾਬੰਦੀ ਹੁਣ ਖਤਮ ਹੋ ਗਈ ਹੈ। ਹੁਣ ਤੱਕ ਇੱਥੇ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਉਡਾਣਾਂ ਚੱਲਦੀਆਂ ਸਨ। ਮੁਰੰਮਤ ਦਾ ਕੰਮ ਪੂਰਾ ਹੋਣ ਨਾਲ ਹਵਾਈ ਪੱਟੜੀ ਦੀ ਤਕਨੀਕੀ ਸਮਰੱਥਾ ’ਚ ਵੀ ਵਾਧਾ ਹੋਇਆ ਹੈ। ਇਸ ਨਾਲ ਵੱਡੇ ਜਹਾਜ਼ਾਂ ਦੀ ਲੈਂਡਿੰਗ, ਧੁੰਦ ਤੇ ਮੀਂਹ ’ਚ ਸੁਰੱਖਿਅਤ ਸੰਚਾਲਨ ਤੇ ਉਡਾਣਾਂ ਦੀ ਸਮੇਂ ਦੀ ਪਾਬੰਦਤਾ ਚ ਸੁਧਾਰ ਹੋਵੇਗਾ।ਇਕ ਮਾਰਚ ਤੋਂ ਰੱਦ ਕੀਤੀਆਂ ਗਈਆਂ 8 ਉਡਾਣਾਂ ਹੁਣ ਬਹਾਲ ਹੋ ਜਾਣਗੀਆਂ ਤੇ ਬਹੁਤ ਸਾਰੀਆਂ ਸੇਵਾਵਾਂ ਆਪਣੇ ਪੁਰਾਣੇ ਸਮੇਂ ’ਚ ਵਾਪਸ ਆ ਜਾਣਗੀਆਂ। ਇਸ ਸਮੇ ਲਖਨਊ ਹਵਾਈ ਅੱਡੇ ਤੋਂ 128 ਘਰੇਲੂ ਤੇ 8-10 ਕੌਮਾਂਤਰੀ ਉਡਾਣਾਂ ਚੱਲਦੀਆਂ ਹਨ। ਭਵਿੱਖ ’ਚ ਹਵਾਈ ਪੱਟੜੀ ਦੇ ਪਸਾਰ ਲਈ 54 ਏਕੜ ਜ਼ਮੀਨ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਹਿਮਾਚਲ ’ਚ ਮਾਨਸੂਨ ਨੇ ਮਚਾਈ ਤਬਾਹੀ, 2 ਦਿਨਾਂ ’ਚ 14 ਵਿਅਕਤੀਆਂ ਦੀ ਮੌਤ
NEXT STORY