ਅੰਬਾਲਾ — ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਦੀ ਇਕ ਟੀਮ ਨੇ ਬੁੱਧਵਾਰ ਨੂੰ ਅੰਮ੍ਰਿਤਸਰ-ਹਾਵੜਾ ਮੇਲ ਐਕਸਪ੍ਰੈੱਸ ਟਰੇਨ ਦੇ ਚਾਰ ਯਾਤਰੀਆਂ ਕੋਲੋਂ 4.50 ਕਰੋੜ ਰੁਪਏ ਮੁੱਲ ਦੇ 8.88 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਆਰ.ਪੀ.ਐਫ. ਦੀ ਟੀਮ ਨੂੰ ਯਾਤਰੀਆਂ ਦੇ ਸਮਾਨ ਵਿੱਚੋਂ ਗਹਿਣੇ ਮਿਲੇ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਆਪਣੇ ਬੈਗਾਂ ਦੀ ਜਾਂਚ 'ਤੇ ਇਤਰਾਜ਼ ਜਤਾਇਆ ਸੀ। ਸਰਕਾਰੀ ਰੇਲਵੇ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਰੇਲਵੇ ਹੁਣ ਇੰਜਣ ਤੇ ਕੋਚ 'ਚ ਲਗਵਾਏਗਾ ਕੈਮਰੇ, ਟ੍ਰੈਕ ਅਤੇ ਉਸ ਦੇ ਚਾਰੇ ਪਾਸੇ ਰੱਖੀ ਜਾ ਸਕੇਗੀ ਨਜ਼ਰ
NEXT STORY