ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਤਸਕਰੀ ਕਰਕੇ ਲਿਆਂਦਾ ਗਿਆ 1.41 ਕਰੋੜ ਰੁਪਏ ਦਾ ਸੋਨਾ ਜ਼ਬਤ ਕਰਕੇ ਇਸ ਸਬੰਧ ਵਿੱਚ ਦੋਸ਼ੀ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸਟਮ ਵਿਭਾਗ ਅਨੁਸਾਰ ਐਤਵਾਰ ਨੂੰ ਬਹਿਰੀਨ ਤੋਂ ਆਏ ਇਕ ਜੋੜੇ ਨੂੰ ਹਵਾਈ ਅੱਡੇ 'ਤੇ ਰੋਕਿਆ ਗਿਆ, ਜਿਨ੍ਹਾਂ ਕੋਲੋਂ ਕਸਟਮ ਅਧਿਕਾਰੀਆਂ ਨੇ 1.5 ਕਿਲੋਗ੍ਰਾਮ ਸੋਨਾ (ਜਿਸਦੀ ਕੀਮਤ 1.11 ਕਰੋੜ ਰੁਪਏ ਹੈ) ਬਰਾਮਦ ਕੀਤਾ।
ਤਸਕਰੀ ਕਰਕੇ ਲਿਆਂਦਾ ਗਿਆ ਸੋਨਾ ਪੁਰਸ਼ ਯਾਤਰੀ ਦੁਆਰਾ ਲਿਜਾਏ ਜਾ ਰਹੇ ਟਰਾਲੀ ਬੈਗ ਦੇ ਅੰਦਰ ਚਾਂਦੀ ਰੰਗ ਦੀਆਂ ਧਾਤ ਦੀਆਂ 15 ਤਾਰਾਂ ਦੇ ਰੂਪ ਵਿੱਚ ਲੁਕਾਇਆ ਗਿਆ ਸੀ। ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਇੱਕ ਮਹਿਲਾ ਯਾਤਰੀ ਦੇ ਟਰਾਲੀ ਬੈਗ ਦੇ ਅੰਦਰ ਲੁਕਾ ਕੇ ਰੱਖੇ ਗਏ ਚਾਰ ਚਾਂਦੀ ਰੰਗ ਦੀਆਂ ਧਾਤ ਦੀਆਂ ਤਾਰਾਂ ਦੇ ਰੂਪ ਵਿੱਚ ਸੋਨਾ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਕੁੱਲ 1.90 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਕੀਮਤ 1.41 ਕਰੋੜ ਰੁਪਏ ਹੈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋਸ਼ੀ ਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਿੱਲੀ ਚੋਣਾਂ: ਚੋਣ ਜ਼ਾਬਤਾ ਲਾਗੂ ਹੋਣ ਦੇ ਇੱਕ ਹਫ਼ਤੇ 'ਚ 21 ਕਰੋੜ ਤੋਂ ਵੱਧ ਦਾ ਸਮਾਨ ਜ਼ਬਤ
NEXT STORY