ਨਵੀਂ ਦਿੱਲੀ- ਦਿੱਲੀ ਦੇ ਆਈ. ਜੀ. ਆਈ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁੰਬਈ ਤੋਂ ਦਿੱਲੀ ਆ ਰਹੇ ਇਕ ਹਵਾਈ ਜਹਾਜ਼ ਦੀ ਟਾਇਲਟ ’ਚੋਂ 3.83 ਕਰੋੜ ਰੁਪਏ ਦਾ ਸੋਨਾ ਮਿਲਿਆ ਹੈ। ਇਹ ਸੋਨਾ ਟਾਇਲਟ ’ਚ ਲੱਗੇ ਇਕ ਸ਼ੀਸ਼ੇ ਦੇ ਪਿੱਛੇ ਪਿਆ ਸੀ।
ਇਹ ਸੋਨਾ ਰਬੜ ਦੇ ਇਕ ਪੈਕੇਟ ’ਚ ਲੁਕਾਇਆ ਹੋਇਆ ਸੀ। ਪੈਕੇਟ ’ਚੋਂ ਸੋਨੇ ਦੀਆਂ 6 ਛੜਾਂ ਸਨ ਜਿਨ੍ਹਾਂ ਦਾ ਕੁੱਲ ਭਾਰ 5999 ਗ੍ਰਾਮ ਹੈ। ਇਸ ਸਬੰਧੀ ਕਸਟਮ ਐਕਟ ਦੀ ਧਾਰਾ ਅਧੀਨ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਸਟਮ ਦੇ ਸੰਯੁਕਤ ਕਮਿਸ਼ਨਰ ਵਰੁਣ ਨੇ ਦੱਸਿਆ ਕਿ ਦਿੱਲੀ ਕਸਟਮ ਨੂੰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6ਈ-301 ਜੋ ਮੁੰਬਈ ਤੋਂ ਦਿੱਲੀ ਆਈ ਸੀ, ’ਚ ਸੋਨੇ ਦੀ ਸਮੱਗਲਿੰਗ ਹੋਣ ਦੀ ਸੂਚਨਾ ਮਿਲੀ ਸੀ। ਇਸ ਆਧਾਰ ’ਤੇ ਇਕ ਟੀਮ ਨੇ ਜਹਾਜ਼ ਦੀ ਤਲਾਸ਼ੀ ਲਈ ਤੇ ਸੋਨਾ ਬਰਾਮਦ ਕੀਤਾ।
ਉੱਤਰ ਪ੍ਰਦੇਸ਼: ਕ੍ਰਿਸ਼ਨ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ 6 ਜੂਨ ਨੂੰ
NEXT STORY