ਕਰਨਾਟਕ- ਮੰਗਲੁਰੂ ਕੌਮਾਂਤਰੀ ਹਵਾਈ ਅੱਡੇ (ਐੱਮ. ਆਈ. ਏ.) ਦੇ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਇਕ ਪਖ਼ਾਨੇ ਦੀ ਜਲ ਨਿਕਾਸੀ ਪਾਈਪ 'ਚ ਲੁਕਾ ਕੇ ਰੱਖਿਆ ਗਿਆ 45,44,600 ਰੁਪਏ ਮੁੱਲ ਦਾ 733 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਕਸਟਮ ਵਿਭਾਗ ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਹ ਸੋਨਾ ਇਮੀਗ੍ਰੇਸ਼ਨ ਆਗਮਨ ਖੇਤਰ 'ਚ ਇਕ ਪਖ਼ਾਨੇ ਦੀ ਜਲ ਨਿਕਾਸੀ ਪਾਈਪ ਦੇ ਅੰਦਰ ਇਕ ਪੇਸਟ ਦੇ ਰੂਪ 'ਚ ਇਕ ਕਾਲੇ ਬੈਗ 'ਚ ਲੁਕਾਇਆ ਗਿਆ ਸੀ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਸਖ਼ਤ ਸੁਨੇਹਾ, ਦਿੱਲੀ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਖ਼ਾਨੇ 'ਚ ਸੋਨਾ ਕਿਸ ਨੇ ਲੁਕਾਇਆ ਸੀ। ਬਿਆਨ ਮੁਤਾਬਕ ਕਸਟਮ ਅਧਿਕਾਰੀਆਂ ਨੇ ਤਸਕਰੀ ਕੀਤੇ ਸੋਨੇ ਦੇ ਸਰੋਤ ਅਤੇ ਇਸ ਦੇ ਸੰਭਾਵੀ ਪ੍ਰਾਪਤਕਰਤਾ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਤਕਨੀਸ਼ੀਅਨ ਦੇ 9000 ਅਹੁਦਿਆਂ 'ਤੇ ਨਿਕਲੀ ਭਰਤੀ
NEXT STORY