ਨੈਸ਼ਨਲ ਡੈਸਕ: ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ ਹੈ। ਪ੍ਰਸਤਾਵਤ ਕੱਟੜਾ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿਚ ਪਿਛਲੇ 7 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ। ਇਹ ਫ਼ੈਸਲਾ ਮੰਗਲਵਾਰ ਰਾਤ ਨੂੰ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਕੱਟੜਾ ਸੰਘਰਸ਼ ਕਮੇਟੀ ਵਿਚਾਲੇ ਹੋਈ ਮੀਟਿੰਗ ਮਗਰੋਂ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
ਪ੍ਰਦਰਸ਼ਨ ਕਾਰਨ ਸ਼ਰਧਾਲੂਆਂ ਨੂੰ ਕੱਟੜਾ ਤੋਂ ਭਵਨ ਤਕ ਪਹੁੰਚਣ ਲਈ ਘੋੜੇ ਤੇ ਪਾਲਕੀ ਦੀ ਸਹੂਲਤ ਨਹੀਂ ਮਿਲ ਰਹੀ ਸੀ, ਜਿਸ ਨਾਲ ਉਨ੍ਹਾਂ ਨੂੰ ਯਾਤਰਾ ਵਿਚ ਪਰੇਸ਼ਾਨੀਆਂ ਆ ਰਹੀਆਂ ਸਨ। ਮੀਟਿੰਗ ਵਿਚ ਇਹ ਵੀ ਫ਼ੈਸਲਾ ਹੋਇਆ ਕਿ ਫ਼ਿਲਹਾਲ ਰੋਪਵੇਅ ਪ੍ਰਾਜੈਕਟ ਦਾ ਕੰਮ ਰੁਕਿਆ ਰਹੇਗਾ ਤੇ ਇਸ 'ਤੇ ਸ਼੍ਰਾਈਨ ਬੋਰਡ, ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵੱਲੋਂ ਅੱਗੇ ਦੀ ਚਰਚਾ ਕੀਤੀ ਜਾਵੇਗੀ।
ਦਰਅਸਲ, ਪਿਛਲੇ ਮਹੀਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਰੋਪਵੇਅ ਪ੍ਰਾਜੈਕਟ ਦਾ ਐਲਾਨ ਕੀਤਾ ਸੀ, ਜਿਸ ਦਾ ਮੰਤਵ ਬੱਚਿਆਂ, ਬਜ਼ੁਰਗਾਂ ਤੇ ਹੋਰ ਸ਼ਰਧਾਲੂਆਂ ਲਈ ਮੰਦਰ ਤਕ ਪਹੁੰਚ ਨੂੰ ਸੁਖਾਲਾ ਬਣਾਉਣਾ ਸੀ। ਹਾਲਾਂਕਿ ਸਥਾਨਕ ਲੋਕਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। ਇਸ ਦੇ ਵਿਰੋਧ ਵਿਚ ਸੰਘਰਸ਼ ਕਮੇਟੀ ਦੇ ਅੰਦੋਲਨ ਕਾਰਰਨ ਪਿਛਲੇ ਹਫ਼ਤੇ ਕੱਟੜਾ ਵਿਚ ਸਾਰੀਆਂ ਕਮਰਸ਼ੀਅਲ ਸਰਗਰਮੀਆਂ ਠੱਪ ਸਨ। ਮੰਗਲਵਾਰ ਨੂੰ ਹੋਈ ਮੀਟਿੰਗ ਮਗਰੋਂ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵਿਚਾਲੇ ਸਹਿਮਤੀ ਬਣ ਗਏ ਤੇ ਉਨ੍ਹਾਂ ਵੱਲੋਂ ਅੰਦੋਲਨ ਰੋਕ ਕੇ ਕੰਮ ਮੁੜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਮਗਰੋਂ 18 ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਤੇ ਅੰਦੋਲਨਕਾਰੀਆਂ ਵੱਲੋਂ ਵੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਰੋਪਵੇਅ ਪ੍ਰਾਜੈਕਟ 'ਤੇ ਕਿਸੇ ਵੀ ਅਖ਼ੀਰਲੇ ਫ਼ੈਸਲੇ ਤਕ ਕੰਮ ਬੰਦ ਰੱਖਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਮਗਰੋਂ ਹੁਣ 4 ਤੇ 9 ਜਨਵਰੀ ਲਈ ਹੋ ਗਿਆ ਵੱਡਾ ਐਲਾਨ (ਵੀਡੀਓ)
ਇਸ ਦੇ ਨਾਲ ਹੀ ਕੱਟੜਾ ਤੋਂ ਭਵਨ ਤਕ ਜਾਣ ਵਾਲੇ ਘੋੜੇ ਅਤੇ ਪਾਲਕੀ ਦੀ ਸਹੂਲਤ ਮੁੜ ਤੋਂ ਸ਼ੁਰੂ ਹੋ ਗਈ। ਨਵੇਂ ਸਾਲ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਦਰਸ਼ਨ ਲਈ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਹੁਣ ਸ਼ਹਿਰ ਵਿਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ ਤੇ ਮੁੜ ਤੋਂ ਪਹਿਲਾਂ ਵਾਂਗ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਆਉਣ ਵਾਲੇ ਸਮੇਂ ਵਿਚ ਸ਼੍ਰਾਈਨ ਬੋਰਡ, ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵਿਚਾਲੇ ਸਹਿਮਤੀ ਨਾਲ ਰੋਪਵੇਅ ਪ੍ਰਾਜੈਕਟ ਬਾਰੇ ਫ਼ੈਸਲਾ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
NEXT STORY