ਸੁਕਮਾ (ਏਜੰਸੀ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਇਕ ਗ੍ਰਾਮ ਸਭਾ ਨੇ ਇਕ ਮਤਾ ਪਾਸ ਕੀਤਾ ਹੈ ਜਿਸ ’ਚ ਈਸਾਈਆਂ ਤੇ ਧਰਮ ਤਬਦੀਲ ਕਰਨ ਵਾਲਿਆਂ ਨੂੰ ਚਰਚ ਬਣਾਉਣ, ਪ੍ਰਾਰਥਨਾ ਕਰਨ, ਧਾਰਮਿਕ ਇਕੱਠ ਕਰਨ ਅਤੇ ਲਾਸ਼ਾਂ ਦਫ਼ਨਾਉਣ ਲਈ ਭਾਈਚਾਰਕ ਜ਼ਮੀਨ ਅਲਾਟ ਨਹੀਂ ਕੀਤੀ ਜਾਵੇਗੀ। ਜ਼ਿਲ੍ਹੇ ਦੀ ਪੁਨਪੱਲੀ ਗ੍ਰਾਮ ਪੰਚਾਇਤ ਨੇ ਇਕ ਨੋਟਿਸ ਬੋਰਡ ਵੀ ਲਾਇਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਪਾਦਰੀ ਤੇ ਈਸਾਈ ਮਿਸ਼ਨਰੀਆਂ ਨੂੰ ਧਰਮ ਤਬਦੀਲੀ, ਪ੍ਰਾਰਥਨਾ ਲਈ ਇਕੱਠ ਕਰਨ ਤੇ ਹੋਰ ਸਰਗਰਮੀਆਂ ਲਈ ਪਿੰਡ ’ਚ ਦਾਖਲ ਹੋਣ ਦੀ ਮਨਾਹੀ ਹੋਵੇਗੀ।
ਪੰਚਾਇਤ ਦੇ ਮੈਂਬਰ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਨੇਤਾ ਮਡਕਮ ਭੀਮਾ ਨੇ ਇਕ ਵੀਡੀਓ ਬਿਆਨ ’ਚ ਕਿਹਾ ਕਿ 2 ਅਕਤੂਬਰ ਨੂੰ ਪੁਨਪੱਲੀ ਪਿੰਡ ’ਚ ਇਕ ਵਿਸ਼ੇਸ਼ ਗ੍ਰਾਮ ਸਭਾ ਆਯੋਜਿਤ ਕੀਤੀ ਗਈ ਸੀ, ਜਿੱਥੇ ਪਿੰਡ ਦੀ ਰਵਾਇਤੀ ਸਮਾਜਿਕ ਤੇ ਸੱਭਿਆਚਾਰਕ ਪ੍ਰਣਾਲੀ, ਭਾਈਚਾਰਕ ਹਿੱਤਾਂ ਤੇ ਸਥਾਨਕ ਧਾਰਮਿਕ ਸਰਗਰਮੀਆਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਨੇ 12 ਮਤੇ ਪਾਸ ਕੀਤੇ। ਇਹ ਮਤਾ ਵੀ ਪਾਸ ਕੀਤਾ ਗਿਆ ਕਿ ਗ੍ਰਾਮ ਪੰਚਾਇਤ ਦੀ ਹੱਦ ਅੰਦਰ ਦੂਜੇ ਧਰਮ ’ਚ ਤਬਦੀਲ ਹੋ ਚੁੱਕੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
NEXT STORY