ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੇਂ ਭਾਰਤ 'ਚ ਭ੍ਰਿਸ਼ਟਾਚਾਰ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਲਈ ਸਰਕਾਰ ਕਾਲੇ ਧਨ ਨੂੰ ਸਫੈਦ ਕਰਨ ਵਾਲਿਆਂ ਦੀ 'ਧੁਲਾਈ' ਕਰਨ 'ਚ ਲੱਗੀ ਹੈ। ਰਾਜਨਾਥ ਨੇ ਸ਼ਨੀਵਾਰ ਨੂੰ ਇੱਥੇ ਇਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਇਕ ਦਹਾਕੇ 'ਚ ਨਵੇਂ ਭਾਰਤ ਦੀ ਇਮਾਰਤ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਹੁਣ ਉਸ ਦਾ ਟੀਚਾ ਇਸ ਇਮਾਰਤ ਨੂੰ ਸ਼ਾਨਦਾਰ ਰੂਪ ਦੇ ਕੇ ਭਾਰਤ ਨੂੰ ਵਿਕਸਿਤ ਅਤੇ ਮਜ਼ਬੂਤ ਰਾਸ਼ਟਰ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਨਵੇਂ ਭਾਰਤ 'ਚ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਮਿਟਾਉਣਾ ਹੈ ਅਤੇ ਦੇਸ਼ 'ਚ 'ਭ੍ਰਿਸ਼ਟਾਚਾਰ ਨੂੰ ਜ਼ੀਰੋ' ਤੱਕ ਲਿਜਾਉਣਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨ 'ਚ ਅਰਥਵਿਵਸਥਾ ਦੀ ਜੋ ਜ਼ਮੀਨ ਤਿਆਰ ਕੀਤੀ ਗਈ ਸੀ, ਉਹ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ 10 ਸਾਲਾਂ ਦੇ ਸ਼ਾਸਨ 'ਚ ਖਿਸਕ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀ-ਜਾਨ ਲਗਾ ਕੇ ਅਰਥਵਿਵਸਥਾ ਮੁੜ ਪੱਟੜੀ 'ਤੇ ਲਿਆਉਣ ਦਾ ਕੰਮ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਕ ਸਮਾਂ ਸੀ, ਜਦੋਂ ਭਾਰਤ ਗੁਟਨਿਰਪੱਖ ਦੇਸ਼ਾਂ 'ਚ ਸ਼ਾਮਲ ਸੀ ਪਰ ਉਸ ਦੀ ਇਹ ਨੀਤੀ ਕਈ ਵਾਰ ਪਲਾਇਨਵਾਦੀ ਪ੍ਰਤੀਤ ਹੁੰਦੀ ਸੀ। ਮੋਦੀ ਸਰਕਾਰ ਹੁਣ ਰਾਸ਼ਟਰੀ ਜ਼ਰੂਰਤ ਅਨੁਸਾਰ ਫ਼ੈਸਲਾ ਲੈਂਦੀ ਹੈ ਅਤੇ ਸਾਡੀ ਨੀਤੀ ਮੁੱਦਿਆਂ 'ਤੇ ਆਧਾਰਤ ਹੈ। ਭਾਰਤ ਦੀ ਰੱਖਿਆ ਅਤੇ ਕੂਟਨੀਤੀ 'ਚ ਵੱਡੀ ਤਬਦੀਲੀ ਆਈ ਹੈ। ਜਿਸ ਨਾਲ ਵੱਡੀਆਂ ਤਾਕਤਾਂ ਵੀ ਇਸ ਨਾਲ ਹੱਥ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਰੂਸ ਸਾਨੂੰਨ ਐੱਸ-400 ਰੱਖਿਆ ਪ੍ਰਣਾਲੀ ਦੇ ਰਿਹਾ ਹੈ ਤਾਂ ਉੱਥੇ ਹੀ ਅਮਰੀਕਾ ਥ੍ਰਡੇਟਰ ਵਰਗੇ ਡਰੋਨ ਦੇ ਰਿਹਾ ਹੈ। 1971 ਦੀ ਲੜਾਈ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਰਣਾਇਕ ਫ਼ੈਸਲਿਆਂ ਦੀ ਪ੍ਰਸ਼ੰਸਾ ਕੀਤੀ।
ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਸੁਰੱਖਿਅਤ, ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ : ਮੋਦੀ
NEXT STORY