ਜੈਤੋ, (ਪਰਾਸ਼ਰ)- ਰੱਖਿਆ ਮੰਤਰਾਲਾ ਦੇ ਸਕੱਤਰ ਗਿਰੀਧਰ ਅਰਮਾਨੇ ਨੇ ਕਿਹਾ ਕਿ ਮੰਤਰਾਲਾ ਰੱਖਿਆ ਉਤਪਾਦਨ ’ਚ ਹੋਰ ਸੁਧਾਰ ਕਰਨ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਉਦਯੋਗ 4.0/ਕਿਊ. ਓ. 4.0 ਨੂੰ ਲਾਗੂ ਕਰਕੇ ਇਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਉਹ 9 ਜੁਲਾਈ, 2024 ਨੂੰ ਸੋਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸ. ਆਈ. ਈ. ਡੀ. ਐੱਮ.) ਦੇ ਸਹਿਯੋਗ ਨਾਲ ਡਾਇਰੈਕਟੋਰੇਟ ਜਨਰਲ ਆਫ ਕੁਆਲਿਟੀ ਐਸੋਰੈਂਸ (ਡੀ. ਜੀ. ਕਿਊ. ਏ. ) ਵੱਲੋਂ ਆਯੋਜਿਤ ਕੁਆਲਿਟੀ ਇੰਪਰੂਵਮੈਂਟ ’ਤੇ ਵਰਚੁਅਲੀ ਆਯੋਜਿਤ ਰਾਸ਼ਟਰੀ ਪੱਧਰ ਦੇ ਸੈਮੀਨਾਰ ’ਚ ਮੁੱਖ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸੈਮੀਨਾਰ ’ਚ ਰੱਖਿਆ ਨਿਰਮਾਣ ’ਚ ਸਵੈ-ਨਿਰਭਰਤਾ ਹਾਸਲ ਕਰਨ ਦੀ ਲੋੜ ਅਤੇ ਇਸ ਵਿਜ਼ਨ ਨੂੰ ਸਾਕਾਰ ਕਰਨ ’ਚ ਸਾਰੇ ਹਿੱਸੇਦਾਰਾਂ, ਖਾਸ ਕਰਕੇ ਘਰੇਲੂ ਰੱਖਿਆ ਉਦਯੋਗ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ।
ਪਿਛਲੇ ਸਾਲ ਪੁੰਛ ’ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ ਐੱਨ. ਆਈ. ਏ.
NEXT STORY