ਭੁਵਨੇਸ਼ਵਰ- ਓਡੀਸ਼ਾ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵਧ ਜਾਇਦਾਦ ਮਿਲਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਸਰਕਾਰੀ ਇੰਜੀਨੀਅਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਸੋਮਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਓਡੀਸ਼ਾ ਕੰਸਟ੍ਰਕਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਕਿਸਪੱਟਾ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਮਿਲੀ।
ਉਨ੍ਹਾਂ ਦੱਸਿਆ ਕਿ ਜਾਂਚ 'ਚ ਕਿਸਪੱਟਾ ਦੀ ਮਲਕੀਅਤ ਵਾਲੇ 2 ਬਹੁ-ਮੰਜ਼ਲਾਂ ਭਵਨ- ਜਿਨ੍ਹਾਂ 'ਚ 8,000 ਵਰਗ ਫੁੱਟ ਅਤੇ 23 ਕਮਰਿਆਂ ਵਾਲਾ ਇਕ ਭਵਨ ਵੀ ਸ਼ਾਮਲ ਹੈ- 9 ਪਲਾਟ, 46.09 ਲੱਖ ਰੁਪਏ ਦੀ ਬੈਂਕ ਜਮ੍ਹਾ ਰਾਸ਼ੀ, 1.16 ਲੱਖ ਰੁਪਏ ਨਕਦੀ, 325.56 ਗ੍ਰਾਮ ਸੋਨਾ, 1.12 ਕਿਲੋਗ੍ਰਾਮ ਚਾਂਦੀ ਅਤੇ 2 ਚਾਰ ਪਹੀਆ ਵਾਹਨਾਂ ਦਾ ਪਤਾ ਲੱਗਾ। ਵਿਜੀਲੈਂਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਪਣੀਆਂ ਜਾਇਦਾਦਾਂ ਲਈ ਧਨ ਦੇ ਸਰੋਤ ਦਾ ਸੰਤੋਸ਼ਜਨਤਕ ਸਪੱਸ਼ਟੀਕਰਨ ਨਹੀਂ ਦੇ ਸਕਣ 'ਤੇ ਕਿਸਪੱਟਾ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ, 2018 ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੈਪੁਰ ਸਥਿਤ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਚੋਣ ਕਮਿਸ਼ਨ ਨੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ 'ਚ SIR ਦੀ ਸਮੇਂ-ਹੱਦ ਵਧਾਈ
NEXT STORY