ਬਿਜ਼ਨੈੱਸ ਡੈਸਕ - ਸਰਕਾਰ ਨੇ 23,731 ਕਰੋੜ ਰੁਪਏ ਦੀ ‘ਗੋਬਰਧਨ’ (ਗੈਲਵਨਾਈਜ਼ਿੰਗ ਆਰਗੈਨਿਕ ਬਾਇਓ-ਐਗਰੀ ਰਿਸੋਰਸਿਜ਼ ਧਨ) ਯੋਜਨਾ ਲਾਗੂ ਕਰ ਦਿੱਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ ਇਹ ਯੋਜਨਾ ਵਿੱਤੀ ਸਾਲ 2026-27 ਤੋਂ 2035-36 ਤੱਕ ਲਾਗੂ ਰਹੇਗੀ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਇਸ ਯੋਜਨਾ ਤਹਿਤ ਕੰਪ੍ਰੈਸਡ ਬਾਇਓਗੈਸ (ਸੀ. ਬੀ. ਜੀ.) ਉਤਪਾਦਕਾਂ ਨੂੰ ਵਿਕਰੀ ਯੋਗ ਗੈਸ ਦੀ 100 ਫੀਸਦੀ ਤੱਕ ਯਕੀਨੀ ਖਰੀਦ, ਘੱਟੋ-ਘੱਟ 10 ਸਾਲ ਲਈ ਪ੍ਰਬੰਧਿਤ ਮੁੱਲ ਅਤੇ ਪੂੰਜੀਗਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਦਾ ਮੁੱਖ ਉਦੇਸ਼ ਦੇਸ਼ ’ਚ ਸੀ. ਬੀ. ਜੀ. ਉਤਪਾਦਨ ਵਧਾਉਣਾ, ਅਨੁਕੂਲ ਬਾਜ਼ਾਰ ਤਿਆਰ ਕਰਨਾ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
ਯੋਜਨਾ ਤਹਿਤ ਪਸ਼ੂਆਂ ਦੇ ਗੋਬਰ, ਖੇਤੀਬਾੜੀ ਤੇ ਭੋਜਨ ਦੀ ਰਹਿੰਦ-ਖੂੰਹਦ ਤੋਂ ਬਾਇਓਗੈਸ, ਸੀ. ਬੀ. ਜੀ. ਅਤੇ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਨੂੰ ਕੁਦਰਤੀ ਗੈਸ ਨਾਲ ਮਿਲਾ ਕੇ ਖਪਤਕਾਰਾਂ ਤੱਕ ਪਹੁੰਚਾਇਆ ਜਾਵੇਗਾ। ਇਸ ’ਚ 6 ਮੁੱਖ ਪਹਿਲੂ-ਯਕੀਨੀ ਖਰੀਦ, ਮੁੱਲ ਨਿਰਧਾਰਨ, ਪੂੰਜੀਗਤ ਸਹਾਇਤਾ, ਪਾਈਪਲਾਈਨ ਢਾਂਚਾ, ਕਰਜ਼ਾ ਗਾਰੰਟੀ ਅਤੇ ਸੀ. ਬੀ. ਜੀ. ਹਾਲਾਤੀ ਚੈਲੇਂਜ ਫੰਡ ਸ਼ਾਮਲ ਹਨ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਸ਼ਹਿਰ ਗੈਸ ਵੰਡ (ਸੀ. ਜੀ. ਡੀ.) ਕੰਪਨੀਆਂ ਲਈ ਆਪਣੀ ਕੁਲ ਗੈਸ ਸਪਲਾਈ ’ਚ ਸੀ. ਬੀ. ਜੀ. ਦੀ ਖਰੀਦ ਤੇ ਵਿਕਰੀ ਦਾ ਨਿਰਧਾਰਿਤ ਅਨੁਪਾਤ ਵਿੱਤੀ ਸਾਲ 2026-27 ’ਚ 3 ਫੀਸਦੀ, 2027-28 ’ਚ 4 ਫੀਸਦੀ ਅਤੇ 2028-29 ਤੋਂ 5 ਫੀਸਦੀ ਤੈਅ ਕੀਤਾ ਗਿਆ ਹੈ। ਸਰਕਾਰ ਨੇ ਸੀ. ਬੀ. ਜੀ. ਲਈ 2,110 ਰੁਪਏ ਪ੍ਰਤੀ ਇਕਾਈ (ਲੱਗਭਗ 98 ਰੁਪਏ ਪ੍ਰਤੀ ਕਿਲੋਗ੍ਰਾਮ) ਦਾ ਮੁੱਲ ਤੈਅ ਕੀਤਾ ਹੈ, ਜੋ 31 ਮਾਰਚ 2036 ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸਕੈਸ 426 ਅੰਕ ਚੜ੍ਹਿਆ ਤੇ ਨਿਫਟੀ 23,350 ਦੇ ਪਾਰ
NEXT STORY