ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ 'ਤੇ ਜਾਸੂਸੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਦਫ਼ਤਰਾਂ 'ਚ ਵੀ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਡਰਨ ਵਾਲੇ ਨਹੀਂ ਹਨ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕਦੇ ਰਹਿਣਗੇ। ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਦਫ਼ਤਰ ਵੀ ਇਸ ਦੀ ਲਪੇਟ ਵਿਚ ਹੈ। ਵਿਰੋਧੀ ਨੇਤਾਵਾਂ ਨੂੰ ਐਪਲ ਤੋਂ ਇਕ ਨੋਟਿਸ ਮਿਲਿਆ ਹੈ ਜਿਸ ਵਿਚ ਲਿਖਿਆ ਹੈ ਕਿ ਸਰਕਾਰ ਤੁਹਾਡੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ,“ਇਹ ਸੰਦੇਸ਼ ਮੇਰੇ ਦਫ਼ਤਰ ਦੇ ਲੋਕਾਂ ਦੇ ਨਾਲ-ਨਾਲ ਕਈ ਵਿਰੋਧੀ ਨੇਤਾਵਾਂ ਨੂੰ ਵੀ ਮਿਲਿਆ ਹੈ। ਸਾਡੇ ਕੋਲ ਇਸ ਦੀ ਪੂਰੀ ਸੂਚੀ ਹੈ। ਸਰਕਾਰ ਹੁਣ ਵਿਰੋਧੀ ਨੇਤਾਵਾਂ ਦੀ ਜਾਸੂਸੀ ਕਰ ਰਹੀ ਹੈ। ਅੱਜ ਹੀ ਐਪਲ ਤੋਂ ਨੋਟੀਫਿਕੇਸ਼ਨ ਆਇਆ ਹੈ ਕਿ ਤੁਸੀਂ ਸਰਕਾਰ ਦੇ ਨਿਸ਼ਾਨੇ 'ਤੇ ਹੋ। ਸਰਕਾਰ ਸਾਡੀ ਜਾਸੂਸੀ ਕਰ ਰਹੀ ਹੈ। ਸਾਡੇ ਫੋਨ ਟੈਪ ਕੀਤੇ ਜਾ ਰਹੇ ਹਨ ਪਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿੰਨੀ ਟੇਪਿੰਗ ਕੀਤੀ ਜਾਵੇ, ਜਿੰਨੀ ਵੀ ਫ਼ੋਨ ਰਿਕਾਰਡਿੰਗ ਕੀਤੀ ਜਾਵੇ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਇਸ ਤੋਂ ਪਿੱਛੇ ਹਟਣ ਵਾਲੇ ਨਹੀਂ ਹਾਂ।''
ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਕੀਤਾ ਫੋਨ ਹੈੱਕ ਹੋਣ ਦਾ ਦਾਅਵਾ, ਭਾਜਪਾ 'ਤੇ ਲਗਾਏ ਇਲਜ਼ਾਮ
ਉਨ੍ਹਾਂ ਕਿਹਾ,''ਕਈ ਵਿਰੋਧੀ ਨੇਤਾ ਆਪਣੇ ਐਪਲ ਫੋਨ ਅਤੇ ਹੋਰ ਡਿਵਾਈਸਾਂ ਦੀ 'ਹੈਕਿੰਗ' ਦਾ ਦੋਸ਼ ਲਗਾ ਰਹੇ ਹਨ ਅਤੇ ਬਹੁਤ ਘੱਟ ਲੋਕ ਇਸ ਵਿਰੁੱਧ ਲੜ ਰਹੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਤੁਸੀਂ ਜਿੰਨਾ ਚਾਹੋ ਫ਼ੋਨ ਟੈਪਿੰਗ ਕਰ ਸਕਦੇ ਹੋ। ਮੈਨੂੰ ਕੋਈ ਪਰਵਾਹ ਨਹੀਂ। ਜੇਕਰ ਤੁਸੀਂ ਮੇਰਾ ਫ਼ੋਨ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੇ ਦਿਆਂਗਾ।'' ਗਾਂਧੀ ਨੇ ਕਿਹਾ,''ਮੇਰੇ ਦਫ਼ਤਰ ਦੇ ਕਈ ਲੋਕਾਂ ਨੂੰ ਵੀ ਅਜਿਹੇ ਸੰਦੇਸ਼ ਮਿਲੇ ਹਨ। ਕੇਸੀ ਵੇਣੂਗੋਪਾਲ, ਸੁਪ੍ਰਿਆ ਸ਼੍ਰੀਨੇਤ, ਪਵਨ ਖੇੜਾ ਨੂੰ ਵੀ ਇਹ ਸੰਦੇਸ਼ ਮਿਲਿਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭਾਜਪਾ ਸਰਕਾਰ ਮੁੱਦਿਆਂ ਤੋਂ ਧਿਆਨ ਹਟਾ ਰਹੀ ਹੈ।'' ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੇ ਅਤੇ ਹੋਰ ਵਿਰੋਧੀ ਨੇਤਾਵਾਂ ਦੇ ਫੋਨ ਟੈਪ ਕਰ ਰਹੀ ਹੈ। ਇਸ ਸੰਦਰਭ ਵਿਚ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਸਬੂਤ ਵਜੋਂ ਫੋਨ ਬਣਾਉਣ ਵਾਲੀ ਕੰਪਨੀ ਤੋਂ ਈ-ਮੇਲ 'ਤੇ ਮਿਲੀ ਚੇਤਾਵਨੀ ਦੀ ਕਾਪੀ ਵੀ ਦਿਖਾਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ 'ਤੇ ਹਮਲਾਵਰ ਉਸ ਦੇ ਫ਼ੋਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਰੋਧੀ ਨੇਤਾਵਾਂ ਦੀ ਹੋ ਸਕਦੀ ਹੈ ਜਾਸੂਸੀ! ਸ਼ਸ਼ੀ ਥਰੂਰ ਸਣੇ 11 ਨੂੰ ਐਪਲ ਨੇ ਦਿੱਤੀ ਹੈਕਿੰਗ ਦੀ ਚਿਤਾਵਨੀ
NEXT STORY