ਨਵੀਂ ਦਿੱਲੀ - ਵਣਜ ਅਤੇ ਉਦਯੋਗ ਮੰਤਰਾਲਾ ਨੇ ਵੀਰਵਾਰ ਨੂੰ ਡਿਸਪੈਂਸਰ ਪੰਪ (ਕਿਸੇ ਵੀ ਰੂਪ 'ਚ/ਆਜ਼ਾਦ ਰੂਪ ਨਾਲ ਨਿਰਯਾਤ ਕਰਨ ਲਾਇਕ ਪੈਕੇਜਿੰਗ) ਦੇ ਨਾਲ ਕੰਟੇਨਰਾਂ 'ਚ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਤੱਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਹੈ। ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਰਚ 'ਚ ਸਾਰੇ ਪ੍ਰਕਾਰ ਦੇ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਸੀ। ਬਾਅਦ 'ਚ ਮਈ 'ਚ ਇਸ 'ਚ ਢਿੱਲ ਦਿੱਤੀ ਗਈ ਸੀ ਅਤੇ ਸਿਰਫ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਜਾਰੀ ਸੀ। ਫਿਰ ਜੂਨ ਦੇ ਮਹੀਨੇ 'ਚ ਇਸ 'ਚ ਵੀ ਢਿੱਲ ਦਿੱਤੀ ਗਈ। ਪਰ ਸਰਕਾਰ ਨੇ ਉਨ੍ਹਾਂ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਰੋਕ ਲਗਾ ਰੱਖੀ ਸੀ, ਜੋ ਛਿੜਕਨ ਵਾਲੇ ਪੰਪ ਨਾਲ ਆਉਂਦੇ ਹਨ। ਹੁਣ ਇਸ 'ਤੇ ਲੱਗੀ ਰੋਕ ਵੀ ਹਟਾ ਦਿੱਤੀ ਗਈ ਹੈ।
ਮਹਾਗਠਬੰਧਨ ਨੇ ਜਾਰੀ ਕੀਤੀ 243 ਉਮੀਦਵਾਰਾਂ ਦੀ ਸੂਚੀ, ਸ਼ਤਰੁਘਨ ਸਿਨਹਾ ਦੇ ਬੇਟੇ ਨੂੰ ਮਿਲੀ ਟਿਕਟ
NEXT STORY