ਨਵੀਂ ਦਿੱਲੀ- ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ 'ਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਕੇਂਦਰ ਸਰਕਾਰ ਦੀ 'ਲਾਪਰਵਾਹੀ' ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਸ ਲਈ ਸਰਕਾਰ ਦੀ ਜਵਾਬਦੇਹੀ ਬਣਦੀ ਹੈ। ਉਨ੍ਹਾਂ ਨੇ ਇਕ ਫੇਸਬੁੱਕ ਪੋਸਟ 'ਚ ਇਹ ਵੀ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਉਹ ''ਜ਼ਿੰਮੇਵਾਰ ਕੌਣ?'' ਟਾਈਟਲ ਨਾਲ ਇਕ ਲੜੀ ਦੇ ਅਧੀਨ ਜਨਤਾ ਵਲੋਂ ਕੇਂਦਰ ਤੋਂ ਸਵਾਲ ਪੁੱਛੇਗੀ ਅਤੇ ਲੋਕਾਂ ਦੇ ਸਾਹਮਣੇ ਕੁਝ ਤੱਤ ਵੀ ਰੱਖੇਗੀ। ਪ੍ਰਿਯੰਕਾ ਨੇ ਕਿਹਾ,''ਜਦੋਂ ਦੇਸ਼ ਦੇ ਨਾਗਰਿਕ ਬੈੱਡ, ਆਕਸੀਜਨ, ਟੀਕੇ ਅਤੇ ਦਵਾਈਆਂ ਲਈ ਸੰਘਰਸ਼ ਕਰ ਰਹੇ ਸਨ, ਉਸ ਸਮੇਂ ਦੇਸ਼ ਦੀ ਸਰਕਾਰ ਤੋਂ ਲੋਕਾਂ ਨੂੰ ਉਮੀਦ ਸੀ ਕਿ ਉਹ ਇਸ ਭਿਆਨਕ ਸਥਿਤੀ ਨਾਲ ਨਜਿੱਠਣ ਲਈ, ਪਹਿਲਾਂ ਦੀਆਂ ਤਿਆਰੀਆਂ ਅਤੇ ਦੇਸ਼ 'ਚ ਉਪਲੱਬਧ ਸਰੋਤਾਂ ਦਾ ਪੂਰਾ ਇਸਤੇਮਾਲ ਲੋਕਾਂ ਦੀ ਜਾਨ ਬਚਾਉਣ 'ਚ ਕਰੇਗੀ ਪਰ ਸਰਕਾਰ ਪੂਰੀ ਤਰ੍ਹਾਂ ਨਾਲ ਮੂਕ ਦਰਸ਼ਕ ਮੋਡ 'ਚ ਚੱਲੀ ਗਈ ਅਤੇ ਦਰਦਨਾਕ ਸਥਿਤੀ ਪੈਦਾ ਹੋਈ।''
ਉਨ੍ਹਾਂ ਨੇ ਦਾਅਵਾ ਕੀਤਾ,''ਕੇਂਦਰ ਸਰਕਾਰ ਕੋਲ ਤਿਆਰੀ ਦੇ ਨਾਮ 'ਤੇ ਸਿਰਫ਼ ਲਾਪਰਵਾਹੀ ਦੀ ਤਸਵੀਰ ਸੀ। ਟੀਕਿਆਂ ਨੂੰ ਨਿਰਯਾਤ ਕਰਨਾ, ਆਕਸੀਜਨ ਦੇ ਨਿਰਯਾਤ ਨੂੰ 2020 'ਚ ਦੁੱਗਣਾ ਕਰ ਦੇਣਾ, ਦੂਜੇ ਦੇਸ਼ਾਂ ਦੀ ਤੁਲਨਾ 'ਚ ਜਨਸੰਖਿਆ ਦੇ ਅਨੁਪਾਤ ਤੋਂ ਬਹੁਤ ਘੱਟ ਟੀਕੇ ਦਾ ਬਹੁਤ ਦੇਰ ਤੋਂ ਆਰਡਰ ਦੇਣਾ ਆਦਿ ਕਈ ਬਿੰਦੂ ਹਨ, ਜਿਨ੍ਹਾਂ 'ਤੇ ਸਰਕਾਰ ਦਾ ਰਵੱਈਆ ਇਕਦਮ ਗੈਰ-ਜ਼ਿੰਮੇਵਾਰ ਰਿਹਾ।'' ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਅਨੁਸਾਰ,''ਅੱਜ ਜਦੋਂ ਇਹ ਲਹਿਰ ਥੋੜ੍ਹੀ ਘੱਟ ਰਹੀ ਹੈ, ਉਦੋਂ ਅਚਾਨਕ ਸਰਕਾਰ ਆਪਣੀ ਮੀਡੀਆ ਅਤੇ ਮਸ਼ੀਨਰੀ ਦੇ ਮਾਧਿਅਮ ਨਾਲ ਫਿਰ ਤੋਂ ਦਿਖਾਈ ਦੇਣ ਲੱਗੀ ਹੈ, ਫਿਰ ਤੋਂ ਸਾਡੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਅੱਗੇ ਆ ਕੇ ਬਿਆਨ ਦੇਣ ਲੱਗੇ ਹਨ।''
238 ਟਨ ਆਕਸੀਜਨ ਲੈ ਕੇ ਬੇਂਗਲੁਰੂ ਪੁੱਜੀਆਂ ਦੋ ‘ਆਕਸੀਜਨ ਐਕਸਪ੍ਰੈੱਸ’ ਟਰੇਨਾਂ
NEXT STORY