ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਿੰਗਾਈ ਹਾਲੇ ਹੋਰ ਵਧੇਗੀ, ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਦੇਸ਼ ਦੀ ਜਨਤਾ ਦੀ ਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਰਾਹੁਲ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਮਤਾਂ 'ਚ ਰਿਕਾਰਡ ਵਾਧੇ ਨੇ ਗਰੀਬਾਂ ਅਤੇ ਮੱਧਮ ਵਰਗ ਨੂੰ ਕੁਚਲ ਦਿੱਤਾ ਸੀ। ਉਨ੍ਹਾਂ ਕਿਹਾ,''ਇਹ (ਮਹਿੰਗਾਈ) ਹੋਰ ਵਧੇਗੀ, ਕਿਉਂਕਿ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 100 ਡਾਲਰ ਤੋਂ ਵਧ ਹੈ, ਖਾਧ ਕੀਮਤਾਂ 'ਚ 22 ਫੀਸਦੀ ਦੇ ਵਾਧੇ ਦੀ ਉਮੀਦ ਹੈ। ਕੋਰੋਨਾ ਦੇ ਗਲੋਬਲ ਸਪਲਾਈ ਲੜੀ ਨੂੰ ਰੋਕਿਆ ਹੈ।''
ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹੁਣ ਕਰਵਾਈ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸਰਕਾਰ ਨੇ ਸੋਮਵਾਰ ਨੂੰ ਜੋ ਅੰਕੜਾ ਜਾਰੀ ਕੀਤਾ ਹੈ, ਉਸ ਅਨੁਸਾਰ ਕੱਚੇ ਤੇਲ ਅਤੇ ਗੈਰ-ਖਾਧ ਵਸਤੂਆਂ ਦੀ ਕੀਮਤਾਂ 'ਚ ਵਾਧਾ ਹੋਣ ਨਾਲ ਪਰਚੂਨ ਮਹਿੰਗਾਈ ਫਰਵਰੀ 'ਚ 8 ਮਹੀਨੇ ਦੇ ਉੱਚ ਪੱਧਰ 6.07 ਫੀਸਦੀ 'ਤੇ ਪਹੁੰਚ ਗਈ। ਇਸ ਦੌਰਾਨ ਥੋਕ ਮੁੱਲ ਆਧਾਰਤ ਮਹਿੰਗਾਈ ਵਧ ਕੇ 13.11 ਫੀਸਦੀ ਹੋ ਗਈ। ਯੂਕ੍ਰੇਨ 'ਤੇ 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਨੇ ਥੋਕ ਮੁੱਲ ਸੂਚਕਾਂਕ 'ਤੇ ਉਲਟ ਅਸਰ ਪਾਇਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ 'ਤੇ ਅਮਿਤ ਸ਼ਾਹ ਦੀ ਟਿੱਪਣੀ ਨੂੰ 'ਗ਼ਲਤ ਤੇ ਗੈਰ-ਜ਼ਰੂਰੀ' ਕਰਾਰ ਦਿੱਤਾ
NEXT STORY