ਅਮੇਠੀ- ਉੱਤਰ ਪ੍ਰਦੇਸ਼ ਦੇ ਅਮੇਠੀ ਨਗਰ 'ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਲਾਸ਼ ਵੀਰਵਾਰ ਨੂੰ ਫਾਹੇ ਨਾਲ ਲਟਕਦੀ ਮਿਲੀ। ਪੁਲਸ ਸੂਤਰਾਂ ਅਨੁਸਾਰ, ਅਮੇਠੀ ਦੇ ਸੰਗ੍ਰਾਮਪੁਰ ਥਾਣਾ ਖੇਤਰ ਸਥਿਤ ਬਢਈਪੁਰ ਪਿੰਡ ਦੇ ਰਹਿਣ ਵਾਲੇ ਅਤੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਗੌਹਾਨੀ ਪਿੰਡ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਹਾਇਕ ਅਧਿਆਪਕ ਦੇ ਅਹੁਦੇ 'ਚ ਤਾਇਨਾਤ ਰਾਮ ਪ੍ਰਕਾਸ਼ ਵਰਮਾ ਦੀ ਲਾਸ਼ ਵੀਰਵਾਰ ਸਵੇਰੇ ਉਨ੍ਹਾਂ ਦੇ ਅਮੇਠੀ ਸਥਿਤ ਘਰ 'ਚ ਫਾਹੇ ਨਾਲ ਲਟਕਦੀ ਮਿਲੀ।
ਉਨ੍ਹਾਂ ਦੱਸਿਆ ਕਿ ਵਰਮਾ ਬੁੱਧਵਾਰ ਦੀ ਰਾਤ ਪ੍ਰਤਾਪਗੜ੍ਹ ਤੋਂ ਇਕੱਲੇ ਮਕਾਨ 'ਚ ਰਹਿਣ ਲਈ ਆਏ ਸਨ ਅਤੇ ਰਾਤ ਨੂੰ ਹੀ ਉਨ੍ਹਾਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੀ। ਸੂਤਰਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਦੇ ਲੋਕਾਂ ਨੇ ਵਰਮਾ ਨੂੰ ਫੋਨ ਕੀਤਾ ਤਾਂ ਕੋਈ ਜਵਾਬ ਨਹੀਂ ਮਿਲਣ 'ਤੇ ਉਹ ਮਕਾਨ 'ਤੇ ਪਹੁੰਚੇ ਅਤੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਵਰਮਾ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਅਮੇਠੀ ਥਾਣੇ ਦੇ ਇੰਚਾਰਜ ਇੰਸਪੈਕਟਰ ਰਵੀ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਦੀ ਸਖਤੀ ਮਗਰੋਂ ਮਨੋਜ ਬਾਜਪਾਈ ਦੀ ਫ਼ਿਲਮ 'ਘੂਸਖੋਰ ਪੰਡਤ' ਦਾ ਟਾਈਟਲ ਰੱਦ, ਨਵੇਂ ਨਾਮ ਦੀ ਭਾਲ ਜਾਰੀ
NEXT STORY