ਨੈਸ਼ਨਲ ਡੈਸਕ-ਸਰਕਾਰ ਨੇ ਓਲਾ ਅਤੇ ਉਬੇਰ ਸਮੇਤ ਐਪ ਅਧਾਰਿਤ ਕੈਬ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੀ ਪ੍ਰਣਾਲੀ 'ਚ ਸੁਧਾਰ ਨਹੀਂ ਕਰਦੀ ਹੈ, ਉਪਭੋਗਤਾਵਾਂ ਦੀਆਂ ਵਧਦੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕਰਦੀ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਮੰਗਲਵਾਰ ਨੂੰ ਇਨ੍ਹਾਂ ਕੰਪਨੀਆਂ ਨਾਲ ਇਕ ਬੈਠਕ ਕੀਤੀ।
ਇਹ ਵੀ ਪੜ੍ਹੋ :- ਕਿਊਬਾ ਦੀ ਰਾਜਧਾਨੀ ’ਚ ਧਮਾਕੇ ਨਾਲ ਨੁਕਸਾਨਿਆ ਗਿਆ ਹੋਟਲ, 8 ਦੀ ਮੌਤ
ਬੈਠਕ 'ਚ ਉਨ੍ਹਾਂ ਵੱਲੋਂ ਕਥਿਤ ਰੂਪ ਨਾਲ ਨਾਜਾਇਜ਼ ਵਪਾਰਕ ਵਿਵਹਾਰ ਦੀਆਂ ਸ਼ਿਕਾਇਤਾਂ 'ਤੇ ਚਰਚਾ ਹੋਈ। ਵੱਡੀ ਗਿਣਤੀ 'ਚ ਉਪਭੋਗਤਾਵਾਂ ਨੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ ਜਿਸ 'ਚ ਕੈਬ ਡਰਾਈਵਰ ਬੁਕਿੰਗ ਨੂੰ ਸਵੀਕਾਰ ਕਰਨ ਤੋਂ ਬਾਅਦ ਉਸ ਨੂੰ ਰੱਦ ਕਰਨ ਲਈ ਉਪਭੋਗਤਾਵਾਂ 'ਤੇ ਦਬਾਅ ਪਾਉਂਦੇ ਹਨ। ਇਸ ਕਾਰਨ ਉਪਭੋਗਤਾਵਾਂ 'ਤੇ ਰੱਦ ਕਰਨ ਲਈ ਜੁਰਮਾਨਾ ਲਾਇਆ ਜਾਂਦਾ ਹੈ। ਉਪਭੋਗਤਾ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ ਕਿ ਅਸੀਂ ਉਨ੍ਹਾਂ ਨੂੰ ਮੰਚ ਵਿਰੁੱਧ ਵਧਦੀਆਂ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਬਾਰੇ ਦੱਸਿਆ ਅਤੇ ਅਸੀਂ ਉਨ੍ਹਾਂ ਨੂੰ ਅੰਕੜੇ ਵੀ ਦਿੱਤੇ।
ਇਹ ਵੀ ਪੜ੍ਹੋ :- ਮੈਡ੍ਰਿਡ : 4 ਮੰਜ਼ਿਲਾ ਇਮਾਰਤ 'ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬੱਚਿਆਂ ਨਾਲ ਟਰੇਨ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ
NEXT STORY