ਨਵੀਂ ਦਿੱਲੀ (ਭਾਸ਼ਾ)– ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਨੇ ਉਸ ਪ੍ਰਸਤਾਵਿਤ ਪ੍ਰੀਖਿਆ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਇਕ ਮਾਹਰ ਸਮੂਹ ਦਾ ਗਠਨ ਕੀਤਾ ਹੈ, ਜੋ ਪਾਕਿਸਤਾਨ ਤੋਂ ਹਿਜਰਤ ਕਰ ਕੇ ਭਾਰਤ ਆਏ ਤੇ ਇੱਥੋਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਗੁਆਂਢੀ ਦੇਸ਼ਾਂ ਦੇ ਸਤਾਏ ਹੋਏ ਘੱਟ ਗਿਣਤੀ ਭਾਈਚਾਰਿਆਂ ਦੇ ਮੈਡੀਕਲ ਗ੍ਰੈਜੂਏਟਾਂ ਨੂੰ ਦੇਸ਼ ’ਚ ‘ਪ੍ਰੈਕਟਿਸ’ ਕਰਨ ਲਈ ਸਥਾਈ ਰਜਿਸਟ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਦੇਵੇਗਾ।
ਇਹ ਕਦਮ ਉਨ੍ਹਾਂ ਮੈਡੀਕਲ ਗ੍ਰੈਜੂਏਟਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਜਗਾਉਂਦਾ ਹੈ, ਜੋ ਪਾਕਿਸਤਾਨ ਤੋਂ ਭਾਰਤ ਆਉਣ ਤੋਂ ਬਾਅਦ ਕਾਨੂੰਨੀ ਤੌਰ ’ਤੇ ਦੇਸ਼ ’ਚ ਡਾਕਟਰ ਦੇ ਤੌਰ ’ਤੇ ਸੇਵਾ ਨਹੀਂ ਦੇ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਵੱਡੀ ਗਿਣਤੀ ’ਚ ਹਿੰਦੂ, ਸਿੱਖ, ਜੈਨ ਅਤੇ ਈਸਾਈ ਭਾਈਚਾਰੇ ਭਾਰਤ ਆ ਕੇ ਭਾਰਤੀ ਨਾਗਰਿਕਤਾ ਦੀ ਮੰਗ ਕਰ ਰਹੇ ਹਨ।
ਸੇਬੀ ਦੀਆਂ 11 ਅਧਿਕਾਰਤ ਈਮੇਲ ਆਈ. ਡੀ. ਹੈਕ, ਟੈਕਸ ਡਾਟਾ ਚੋਰੀ, 34 ਲੋਕਾਂ ਨੂੰ ਭੇਜੀ ਮੇਲ
NEXT STORY