ਕੋਲਕਾਤਾ (ਏਜੰਸੀ) - ਪੱ. ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਵਿਚਾਲੇ ਵਿਵਾਦ ਵਧ ਗਿਆ ਹੈ। ਵੀਰਵਾਰ ਨੂੰ ਮਮਤਾ ਨੇ ਰਾਜਪਾਲ ਨੂੰ ਪੱਤਰ ਲਿਖਿਆ। ਆਪਣੀ ਚਿੱਠੀ 'ਚ ਮਮਤਾ ਨੇ ਪ੍ਰਦੇਸ਼ ਦੇ ਗਵਰਨਰ 'ਤੇ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਕਰਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰਾਜਪਾਲ ਲਗਾਤਾਰ ਰਾਜ ਪ੍ਰਸ਼ਾਸਨ ਦੇ ਕੰਮਾਂ 'ਚ ਦਖਲ ਅੰਦਾਜੀ ਕਰ ਰਹੇ ਹਨ। ਸੱਤ ਪੇਜਾਂ ਵਾਲੇ ਆਪਣੇ ਪੱਤਰ 'ਚ ਮਮਤਾ ਬੈਨਰਜੀ ਨੇ ਰਾਜਪਾਲ 'ਤੇ ਜੰਮ ਕੇ ਗੁੱਸਾ ਕੱਢਿਆ।
ਉਨ੍ਹਾਂ ਕਿਹਾ ਕਿ ਰਾਜਪਾਲ ਦੱਸ ਦਈਏ ਕਿ ਸੰਵਿਧਾਨਕ ਧਰਮ ਅਤੇ ਸੰਵਿਧਾਨਕ ਸੰਸਥਾਵਾਂ ਵਿਚਾਲੇ ਸ਼ਿਸ਼ਟਾਚਾਰ ਦੀ ਹੱਦ ਕਿਸ ਨੇ ਪਾਰ ਕੀਤੀ? ਸੀ.ਐਮ. ਨੇ ਕਿਹਾ ਕਿ ਰਾਜਪਾਲ ਇਹ ਭੁੱਲ ਗਏ ਹਨ ਕਿ ਉਹ (ਮਮਤਾ ਬੈਨਰਜੀ) ਭਾਰਤ ਦੇ ਇੱਕ ਇੱਜ਼ਤ ਵਾਲੇ ਰਾਜ ਦੀ ਚੁਣੀ ਹੋਈ ਮੁੱਖ ਮੰਤਰੀ ਹਨ, ਜਦੋਂ ਕਿ ਉਨ੍ਹਾਂ ਨੂੰ (ਰਾਜਪਾਲ ਨੂੰ) ਨਾਮਜ਼ਦ ਕੀਤਾ ਗਿਆ ਹੈ।
ਕੋਰੋਨਾ ਪਾਜ਼ੀਟਿਵ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਵੀਡੀਓ ਕਾਲ 'ਤੇ ਦੇਖਿਆ ਚਿਹਰਾ
NEXT STORY